*ਜਗਰਾਉਂ ਸ਼ਹਿਰ ਦੇ ਸੀਵਰੇਜ ਦਾ ਹੱਲ ਕਰਨ ਲਈ ਵਿਧਾਇਕਾ ਮਾਣੂੰਕੇ ਵੱਲੋਂ ਯਤਨ ਤੇਜ਼ ,ਕਿਹਾ – ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਦੇ ਪਾਣੀ ਦਾ ਹੱਲ ਕੱਢਣਾ ਮੁੱਖ ਟੀਚਾ*

0
10

(ਸਾਰਾ ਯਹਾਂ/ਬਿਊਰੋ ਨਿਊਜ਼ ) : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੀ ਕਾਇਆ ਕਲਪ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਹੁਣ ਉਹਨਾਂ ਵੱਲੋਂ ਜਗਰਾਉਂ ਸ਼ਹਿਰ ਦੇ ਲੋਕਾਂ ਨਾਲ ਵੋਟਾਂ ਤੋਂ ਪਹਿਲਾਂ ਕੀਤਾ ਵਾਅਦਾ ਪੂਰਾ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ ਅਤੇ ਅੱਜ ਉਹਨਾਂ ਵੱਲੋਂ ਨਗਰ ਕੌਂਸਲ ਜਗਰਾਉਂ ਅਤੇ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਨਾਲ ਅਧਿਕਾਰੀਆਂ ਨੂੰ ਸ਼ਹਿਰ ਵਿੱਚੋਂ ਡਰੇਨ ਵੱਲ ਜਾਂਦੇ ਨਾਲੇ ਦਾ ਮੌਕਾ ਵਿਖਾਇਆ। ਇਸ ਮੌਕੇ ਵਿਧਾਇਕਾ ਮਾਣੂੰਕੇ ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਿੰਨੀ ਜ਼ਲਦੀ ਹੋ ਸਕੇ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਪ੍ਰੋਜੈਕਟਰ ਬਣਾਇਆ ਜਾਵੇ ਤੇ ਮੈਪ ਤਿਆਰ ਕੀਤਾ ਜਾਵੇ ਅਤੇ ਉਸ ਦਾ ਬੱਜਟ ਬਣਾਇਆ ਜਾਵੇ। ਸ਼ਹਿਰ ਵਿੱਚੋਂ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਤਿਆਰ ਕੀਤੇ ਪ੍ਰੋਜੈਟਰ ਦਾ ਪੈਸਾ ਉਹ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਕੇ ਲਿਆਉਣਗੇ। ਉਹਨਾਂ ਆਖਿਆ ਕਿ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦਾ ਮਸਲਾ ਹੱਲ ਕਰਨਾ ਉਹਨਾਂ ਦਾ ਮੁੱਖ ਟੀਚਾ ਹੈ ਕਿਉਂਕਿ ਉਹਨਾਂ ਨੇ ਜਗਰਾਉਂ ਵਾਸੀਆਂ ਨਾਲ ਵਾਅਦਾ ਕੀਤਾ ਸੀ। ਇਸ ਮੌਕੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਕਸੀਅਨ ਇੰਜ:ਪਾਰੂਲ ਗੋਇਲ ਨੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਉਹ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਦਿਲੋਂ ਜੁਟੇ ਹੋਏ ਹਨ ਅਤੇ ਉਹਨਾਂ ਦੇ ਸਹਿਯੋਗ ਸਦਕਾ ਜ਼ਲਦੀ ਹੀ ਇਹ ਪ੍ਰੋਜੈਕਟ ਤਿਆਰ ਕਰਕੇ ਭੇਜ ਰਹੇ ਹਾਂ। 

ਇਸ ਪ੍ਰੋਜੈਕਟ ਵਿੱਚ ਆਈ.ਪੀ.ਐਸ. (ਭਾਵ ਇੰਟਰ ਮੀਡੀਏਟ ਪੰਮਪਿੰਗ ਸਟੇਸ਼ਨ ਫਾਰ ਸਟਰੌਮ) ਸਥਾਪਿਤ ਕਰਕੇ ਅੱਗੇ ਪਾਈਪਾਂ ਰਾਹੀਂ ਬਰਸਾਤੀ ਪਾਣੀ ਨੂੰ ਡਰੇਨ ਵਿੱਚ ਪਾਇਆ ਜਾਵੇਗਾ। ਇਸ ਤੋਂ ਇਲਾਵਾ ਨਾਲਿਆਂ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਸ਼ਹਿਰ ਵਿੱਚ ਖੜਦੇ ਬਰਸਾਤੀ ਪਾਣੀ ਦਾ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ, ਐਸ.ਡੀ.ਓ. ਸੀਵਰੇਜ ਤੇ ਵਾਟਰ ਸਪਲਾਈ ਇੰਜ:ਸ਼ੁਪਿੰਦਰ ਸਿੰਘ, ਇੰਜ:ਮਨਜੀਤ ਸਿੰਘ ਜੇਈ, ਇੰਜ:ਰਕੇਸ਼ ਕੁਮਾਰ ਸਾਈਟ ਇੰਜਨੀਅਰ, ਪ੍ਰੀਤਮ ਸਿੰਘ ਅਖਾੜਾ ਪ੍ਰਧਾਨ ਟਰੱਕ ਯੂਨੀਅਨ ਜਗਰਾਉਂ, ਹਰੀਸ਼ ਕੁਮਾਰ, ਜਗਮੋਹਣ ਸਿੰਘ, ਰਕੇਸ਼ ਕੁਮਾਰ ਸਿੰਗਲਾ, ਮੁਖਤਿਆਰ ਸਿੰਘ ਮਾਣੂੰਕੇ ਆਦਿ ਵੀ ਹਾਜ਼ਰ ਸਨ।

NO COMMENTS