*ਛੇਵੇਂ ਸੋਨੇ ਦੀਆਂ ਮਫਤ ਬੂੰਦਾਂ ਕੈਂਪ ਚ ਸੈਂਕੜੇ ਬੱਚਿਆਂ ਨੇ ਲਿਆ ਭਾਗ*

0
41

ਬੁਢਲਾਡਾ 17 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸਵਾਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦੇ ਹਸਪਤਾਲ ਵਿਖੇ ਪਿਛਲੇ 6 ਮਹੀਨਿਆਂ ਤੋਂ ਡਾਕਟਰ ਗੋਬਿੰਦ ਸਿੰਘ ਬਰੇਟਾ ਵੱਲੋਂ ਆਯੁਰਵੇਦਿਕ ਚਿਕਿਤਸਾ ਪ੍ਰਣਾਲੀ ਅਨੁਸਾਰ ਹਰ ਮਹੀਨਾ ਵਾਰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਵਰਨ ਪ੍ਰਾਸਨ ਸੋਨੇ ਦੀਆਂ ਬੂੰਦਾਂ ਦਾ ਕੈਂਪ ਬਿਲਕੁਲ ਮੁਫਤ ਲਗਾਇਆ ਜਾਂਦਾ ਹੈ। ਇਸ ਵਾਰ ਡਾਕਟਰ ਅਤੇ ਸਮੂਹ ਸਟਾਫ ਵੱਲੋਂ 300 ਬੱਚਿਆਂ ਨੂੰ ਮੁਫਤ ਸੋਨੇ ਦੀਆਂ ਬੂੰਦਾਂ ਪਿਲਾਈਆਂ ਗਈਆਂ। ਜਿਸ ਵਿੱਚ 200 ਤੋਂ ਵੱਧ ਨਵੇਂ ਬੱਚਿਆਂ ਦੀ ਰਜਿਸਟਰੇਸ਼ਨ ਬਿਲਕੁਲ ਮੁਫਤ ਕੀਤੀ ਗਈ। ਕੈਂਪ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਵਿਧੀ ਵਿਧਾਨ ਅਨੁਸਾਰ ਧਨਵੰਤਰੀ ਪੂਜਨ ਅਤੇ ਮੰਗਲਕਾਰੀ ਹਵਨ ਪੰਡਿਤ ਸੀਆ ਰਾਮ ਵੱਲੋਂ ਕੀਤੀ ਗਈ। ਇਲਾਕੇ ਦੇ 500 ਤੋਂ ਵੱਧ ਬੱਚਿਆਂ ਨੇ ਸੋਨੇ ਦੀਆਂ ਬੂੰਦਾਂ ਪੀ ਕੇ ਸਮੂਹ ਸਟਾਫ ਅਤੇ ਡਾਕਟਰ ਸਾਹਿਬ ਦਾ ਧੰਨਵਾਦ ਕੀਤਾ। ਸ਼ਹਿਰ ਨਿਵਾਸੀਆਂ ਨੇ ਇਸ ਗੱਲ ਦੀ ਖੁਸ਼ੀ ਜਤਾਈ ਕੀ ਸਾਡੇ ਸ਼ਹਿਰ ਦੇ ਬੱਚਿਆਂ ਨੂੰ ਇਹ ਸੇਵਾ ਮਿਲ ਰਹੀ ਹੈ ਅਤੇ ਉਨਾਂ ਨੇ ਇਸ ਸੰਸਥਾ ਦੇ ਸਾਰੇ ਚੇਅਰਮੈਨ ਅੰਮ੍ਰਿਤ ਪਾਲ ਘੰਡ, ਭਾਰਤ ਭੂਸ਼ਣ ਗਰਗ, ਪ੍ਰਧਾਨ ਡਾਕਟਰ ਰਮੇਸ਼ ਜੈਨ ਬੰਗਾਲੀ, ਮੈਨੇਜਰ ਕੰਚਨ ਮਿੱਤਲ ਅਤੇ ਸਟਾਫ ਦਾ ਧੰਨਵਾਦ ਕੀਤਾ।

NO COMMENTS