*ਛਾਂਦਾਰ ਰੁੱਖ ਲਗਾਕੇ ਮਨਾਇਆ ਅਜਾਦੀ ਦਾ ਅ੍ਮਿਤ ਮਹਾਂਉਤਸਵ*

0
111

05,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਅਜਾਦੀ ਦੇ 75ਵੇਂ ਵਰੇ ਨੂੰ ਸਰਕਾਰ ਵਲੋਂ ਅਜ਼ਾਦੀ ਦੇ ਅਮ੍ਰਿਤ ਮਹਾਉਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ ਵੱਖ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮਾਨਸਾ ਸਾਇਕਲ ਗਰੁੱਪ,ਗਰੀਨ ਵੇਲਫੇਅਰ ਸੁਸਾਇਟੀ ਅਤੇ ਜੈ ਸ਼੍ਰੀ ਕ੍ਰਿਸ਼ਨਾ ਗਰੁੱਪ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਚਕੇਰੀਆਂ ਦੇ ਬਾਹਰ ਛਾਂਦਾਰ ਰੁੱਖ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ ਦਾ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਇਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਚੰਗੀ ਸਿਹਤ ਲਈ ਸਾਇਕਲ ਚਲਾਓ ਤੰਦਰੁਸਤ ਰਹੋ ਦਾ ਸੰਦੇਸ਼ ਦੇਣ ਲਈ ਸਾਇਕਲ ਰੈਲੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਲੈਕਚਰ ਵੀ ਦਿੱਤੇ ਜਾਣਗੇ।
ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਰੁੱਖ ਆਕਸੀਜਨ ਦਾ ਵੱਡਾ ਸਰੋਤ ਹਨ ਅਤੇ ਮਨੁੱਖ ਨੂੰ ਨਿਰੋਗ ਰਹਿਣ ਲਈ ਆਕਸੀਜਨ ਭਰਪੂਰ ਸ਼ੁੱਧ ਹਵਾ ਦੀ ਜ਼ਰੂਰਤ ਸਭ ਤੋਂ ਵੱਧ ਹੁੰਦੀ ਹੈ ਇਸ ਲਈ ਜਿਹੜਿਆਂ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਰੁੱਖ ਲਗਾਏ ਜਾਂਦੇ ਹਨ ਉਹ ਸਮਾਜ ਲਈ ਇੱਕ ਵੱਡਾ ਯੋਗਦਾਨ ਦੇ ਰਹੇ ਹਨ। ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਨੇ ਦੱਸਿਆ ਕਿ ਸਾਡਾ ਮਕਸਦ ਮਾਨਸਾ ਜਿਲ੍ਹੇ ਨੂੰ ਗਰੀਨ ਮਾਨਸਾ ਨਿਰੋਗ ਮਾਨਸਾ ਦੇ ਨਾਂ ਨਾਲ ਪਹਿਚਾਣ ਦਵਾਉਣਾ ਹੈ। ਇਸ ਲਈ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ।
ਇਸ ਮੌਕੇ ਮੈਡਮ ਹੇਮਾਂ ਗੁਪਤਾ,ਸੰਦੀਪ ਕੁਮਾਰ, ਵਿਵੇਕ ਕੁਮਾਰ,ਵਿਜੇ ਕੁਮਾਰ, ਹਰਕ੍ਰਿਸ਼ਨ ਸ਼ਰਮਾਂ, ਜਗਤ ਰਾਮ, ਡਾਕਟਰ ਸੁਨੀਲ, ਗੁਰਮੀਤ ਸਿੰਘ,ਜਿੰਮੀ, ਮਨੋਜ ਕੁਮਾਰ, ਸੰਜੀਵ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।

NO COMMENTS