ਚੱਪੇ ਚੱਪੇ ਤੇ ਪੁਲਸ ਤਾਇਨਾਤ ਐਸ.ਐਸ. ਪੀ ਨੇ ਕੀਤਾ ਸੰਵੇਦਨਸ਼ੀਲ ਬੂਥਾ ਦਾ ਦੌਰਾ

0
211

ਬੁਢਲਾਡਾ 10,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਸ਼ਹਿਰ ਦੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਲੀਡਰ ਉਮੀਦਵਾਰਾਂ ਦੇ ਵਾਰਡਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕਰਨ ਤੋਂ ਬਾਅਦ ਪੁਲਿਸ ਨੇ ਵਾਰਡਾਂ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ੳੱੁਥੇ ਹਰ ਵਾਰਡ ਅੰੰਦਰ ਆਉਣ ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉੱਧਰ ਐਸ ਐਸ ਪੀ ਮਾਨਸਾ ਸੁਰਿੰਦਰ ਲਾਬਾਂ ਵੱਲੋਂ ਸੰਵੇਦਨਸ਼ੀਲ ਵਾਰਡਾਂ ਦੀ ਖੁਦ ਚੈਕਿੰਗ ਕੀਤੀ ਅਤੇ ਵੋਟਿੰਗ ਮਸ਼ੀਨਾਂ ਦੇ ਸਟਰੋਗ ਕਮਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਸ਼ਹਿਰ ਅੰਦਰ ਇਸ ਗੱਲ ਦੀ ਆਮ ਚਰਚਾ ਹੈ ਕਿ ਸ਼ਹਿਰ ਦੇ ਕੁੱਝ ਵਾਰਡਾਂ ਵਿੱਚ ਬੂਥ ਕੈਪਚਰਿੰਗ ਹੋਣ ਦੀ ਪੂਰੀ ਸੰਭਾਵਨਾਂ ਨਜ਼ਰ ਆ ਰਹੀ ਹੈ ਦੇ ਮੱਦੇਨਜ਼ਰ ਰੱਖਦਿਆਂ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਵੱਲੋਂ ਸੁਰੱਖਿਆ ਦੀ ਕਮਾਂਡ ਆਪਣੇ ਹੱਥ ਵਿੱਚ ਲੈਦਿਆ

ਸੰਵੇਦਨਸ਼ੀਲ ਵਾਰਡਾਂ ਵਿੱਚ ਕਮਾਡੋਜ਼ ਅਤੇ ਪੁਲਿਸ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਐਸ ਐਚ ਓ ਸਿਟੀ ਸੁਰਜਨ ਸਿੰਘ, ਐਸ ਐਚ ਓ ਸਦਰ ਜ਼ਸਪਾਲ ਸਿੰਘ ਆਦਿ ਹਾਜ਼ਰ ਸਨ। ਅੱਜ ਵਾਰਡ ਨੰਬਰ 2, 3, 7, 8, 11, 14 ਅਤੇ 19 ਵਿੱਚ ਪੈਦਲ ਮਾਰਚ ਵੀ ਕੀਤਾ ਗਿਆ।

ਸ਼ਹਿਰ ਅੰਦਰ ਕੌਸਲ ਚੋਣਾਂ ਨੂੰ ਲੈ ਕੇ ਕੁੱਝ ਵਾਰਡਾਂ ਵਿੱਚ ਉਮੀਦਵਾਰਾਂ ਦੇ ਸਪੋਟਰਾ ਅਤੇ ਵੋਟਰਾਂ ਵਿਚਕਾਰ ਸਥਿਤੀ ਕਿਸੇ ਵੀ ਸਮੇਂ ਤਣਾਅਪੂਰਨ ਹੋ ਸਕਦੀ ਹੈ। ਪੁਲਿਸ ਪੂਰੀ ਤਰ੍ਹਾਂ ਚੋਕਿਸ ਹੈ।    

NO COMMENTS