ਚੰਡੀਗੜ੍ਹ ਸਿੱਖਿਆ ਵਿਭਾਗ ਦੀ ਬਿਲਡਿੰਗ ‘ਚ ਮਿਲਿਆ ਕੋਰੋਨਾ ਕੇਸ, ਬਿਲਡਿੰਗ ਸੈਨੇਟਾਈਜ਼ ਕਰਨ ਦੇ ਹੁਕਮ

0
41

ਚੰਡੀਗੜ੍ਹ  6 ਜੁਲਾਈ (ਸਾਰਾ ਯਹਾ): ਸਿੱਖਿਆ ਵਿਭਾਗ ਦੀ ਬਿਲਡਿੰਗ ‘ਚ ਕਈ ਮੁਲਾਜ਼ਮਾਂ ਦੇ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਪੁਲਿਸ ਹੈੱਡ ਕੁਆਰਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਪੂਰੀ ਬਿਲਡਿੰਗ ਸੈਨੇਟਾਈਜ਼ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਤੇ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਇੱਕ ਹੀ ਇਮਾਰਤ ‘ਚ ਹਨ। ਪੁਲਿਸ ਵਿਭਾਗ ਦੀ ਕੈਂਟੀਨ ‘ਚ ਏਜੂਕੇਸ਼ਨ ਡਿਪਾਰਟਮੈਂਟ ਦੇ ਮੁਲਾਜ਼ਮ ਖਾਣਾ ਖਾਣ ਆਉਂਦੇ ਹਨ। ਇਸ ਕਾਰਨ ਤੋਂ ਪੁਲਿਸ ਵਿਭਾਗ ਵੱਲੋਂ ਇਹਤਿਆਤ ਕਦਮ ਚੁੱਕਿਆ ਹੈ।

ਦੱਸੇ ਦੇਈਏ ਕਿ ਹੁਣ ਤਕ ਸਿੱਖਿਆ ਵਿਭਾਗ ਦੇ ਨੌ ਮੁਲਾਜ਼ਮ ਕੋਰੋਨਾ ਪੌਜ਼ੇਟਿਵ ਆ ਚੁੱਕੇ ਹਨ। ਇਸ ਤੋਂ ਬਾਅਦ ਵਿਭਾਗ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡਾਇਰੈਕਟਰ ਸਕੂਲ ਏਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਪਹਿਲਾਂ ਫਲੋਰ ਨੂੰ ਸੋਮਵਾਰ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਸੀ। ਇਸ ਤੋਂ ਬਾਅਦ ਉਹ ਖ਼ੁਦ ਅਤੇ ਰਜਿਸਟਰਾਰ ਅਰਜੁਨ ਦੇਵ ਵੀ ਹੋਮ ਕੁਆਰੰਟਾਈਨ ਹੋ ਗਏ ਹਨ ਜਦਕਿ ਹੋਰ ਬ੍ਰਾਂਚਾਂ ਨੂੰ ਕੰਮ ਜਾਰੀ ਰੱਖਣ ਦੇ ਨਿਰਦੇਸ਼ ਸੀ।

NO COMMENTS