*ਚੰਡੀਗੜ੍ਹ ਪੁਲਿਸ ਨੇ ਬਗੈਰ ਮਾਸਕ ਕਾਰ ਸਵਾਰ Bride without mask ਜਾ ਕੱਟਿਆ ਚਲਾਨ ਕੱਟੇ ਤਾਂ ਲਾੜੀ ਨੇ ਦਿੱਤਾ ਇਹ ਬਿਆਨ*

0
136

ਚੰਡੀਗੜ੍ਹ21 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਕੋਰੋਨਾਵਾਇਰਸ ਸੰਕਰਮਣ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਰਾਮਨੌਮੀ ਦੇ ਮੌਕੇ ਲੌਕਡਾਊਨ ਦਾ ਐਲਾਨ ਕੀਤਾ। ਇਸ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬੁੱਧਵਾਰ ਸਵੇਰੇ ਚੰਡੀਗੜ੍ਹ ਸੈਕਟਰ -8-9 ਦੀਆਂ ਲਾਈਟਾਂ ‘ਤੇ ਕਾਰ ਵਿੱਚ ਜਾ ਰਹੀ ਇੱਕ ਲਾੜੀ ਨੂੰ ਵੀ ਰੋਕਿਆ ਗਿਆ। ਲਾੜੀ ਪੰਜਾਬ ਦੇ ਖੰਨਾ ਤੋਂ ਆਈ ਸੀ ਜੋ ਸੈਕਟਰ -8 ਸਥਿਤ ਗੁਰੂਦੁਆਰਾ ਵਿਖੇ ਵਿਆਹ ਲਈ ਜਾ ਰਹੀ ਸੀ।

ਜਿਵੇਂ ਹੀ ਕਾਰ ਲਾਲ ਬੱਤੀ ‘ਤੇ ਰੁਕੀ, ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਨੇ ਕਾਰ ਵਿਚ ਬੈਠੀ ਲਾੜੀ ਨੂੰ ਵੇਖਿਆ, ਜਿਸ ਨੇ ਮਾਸਕ ਨਹੀਂ ਪਾਇਆ ਸੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਲਾੜੀ ਨੂੰ ਮਾਸਲ ਨਾ ਪਾਉਣ ਦਾ ਕਾਰਨ ਪੁੱਛਿਆ ਤਾਂ ਡਰਾਈਵਿੰਗ ਕਰ ਰਹੀ ਦੁਲਹਨ ਦੇ ਭਰਾ ਨੇ ਦੱਸਿਆ ਕਿ ਭੈਣ ਦਾ ਵਿਆਹ ਸੈਕਟਰ -8 ਦੇ ਗੁਰਦੁਆਰੇ ‘ਚ ਹੈ। ਮੇਕਅਪ ਕਾਰਨ ਮਾਸਕ ਨਹੀਂ ਪਾਇਆ ਕਿਉਂਕਿ ਮਾਸਕ ਨਾਲ ਦੁਲਹਨ ਦਾ ਮੇਕਅਪ ਖਰਾਬ ਹੋ ਸਕਦਾ ਹੈ। ਇਸ ਅਪੀਲ ‘ਤੇ ਭਰਾ ਨੇ ਲਾੜੀ ਨੂੰ ਛੱਡਣ ਦੀ ਇਜਾਜ਼ਤ ਮੰਗੀ, ਪਰ ਪੁਲਿਸ ਮੁਲਾਜ਼ਮਾਂ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਕੀਤੀ ਅਤੇ ਚਲਾਨ ਕੱਟ ਦਿੱਤਾ।

ਲਾੜੀ ਬਗੈਰ ਮਾਸਕ ਦੇ ਕਾਰ ਵਿਚ ਸਵਾਰ ਸੀ। ਉਹ ਡਰਾਈਵਰ ਦੀ ਸੀਟ ਨਾਲ ਅਗਲੀ ਸੀਟ ‘ਤੇ ਬੈਠੀ ਸੀ। ਇਸ ਦੇ ਨਾਲ ਹੀ ਦੋਵਾਂ ਨਾਲ ਦੋ ਬੱਚੇ ਵੀ ਪਿਛਲੀ ਸੀਟ ‘ਤੇ ਬੈਠੇ ਸੀ। ਚੰਡੀਗੜ੍ਹ ਪੁਲਿਸ ਦੇ ਕਰਮਚਾਰੀਆਂ ਮੁਤਾਬਕ ਨਿਯਮ ਹਰੇਕ ਲਈ ਬਰਾਬਰ ਹਨ, ਤੇ ਕੋਰੋਨਾ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਲਈ ਹਰ ਕਿਸੇ ਲਈ ਮਾਸਕ ਪਹਿਨਣਾ ਲਾਜ਼ਮੀ ਹੈ।

LEAVE A REPLY

Please enter your comment!
Please enter your name here