ਚੰਡੀਗੜ੍ਹ ਦੇ ਪੱਤਰਕਾਰਾਂ ਲਈ ਮੈਡੀਕਲ ਸਕ੍ਰੀਨਿੰਗ ਕੈਂਪ ਕੱਲ

0
26

ਚੰਡੀਗੜ•, 22 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਕੋਰੋਨਾਵਾਇਰਸ ਖਿਲਾਫ ਫਰੰਟ ਲਾਈਨ ਤੇ ਜਿੱਥੇ ਡਾਕਟਰ, ਸਿਹਤ ਕਰਮਚਾਰੀ, ਪੁਲਿਸ ਮੁਲਾਜ਼ਮ ਅਤੇ ਸਫਾਈ ਕਰਮਚਾਰੀ ਲੜ੍ਹਾਈ ਲੜ੍ਹ ਰਹੇ ਹਨ ਉੱਥੇ ਹੀ ਮੀਡੀਆ ਵੀ ਆਪਣਾ ਫਰਜ਼ ਅਦਾ ਕਰਦੇ ਹੋਏ ਇਸ ਜੰਗ ‘ਚ ਅੱਗੇ ਹੋ ਕਿ ਕੰਮ ਕਰ ਰਿਹਾ ਹੈ।ਐਸੇ ਹਲਾਤਾਂ ‘ਚ ਕੋਰੋਨਾ ਨਾਲ ਸੰਕਰਮਿਤ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।

ਜਿਵੇਂ ਕਿ ਪੱਤਰਕਾਰ ਬਾਹਰੀ ਦੁਨੀਆ ਦੇ ਸੰਪਰਕ ‘ਚ ਆਉਂਦੇ ਹਨ ਅਤੇ ਬਹੁਤ ਸਾਰੇ COVID-19 ਦੇ ਸਮੇਂ ਆਪਣੇ ਪੇਸ਼ੇਵਰ ਵਚਨਬੱਧਤਾਵਾਂ ਨੂੰ ਪੂਰਾ ਕਰਦੇ ਹੋਏ ਫਰੰਟ ਲਾਈਨ ਤੇ ਕੰਮ ਕਰਦੇ ਹਨ। ਇਸ ਲਈ ਪੱਤਰਕਾਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਵੀਰਵਾਰ ਨੂੰ ਪ੍ਰੈਸ ਕਲੱਬ ਦੇ ਪਰਿਸਰ ਵਿੱਚ ਪੱਤਰਕਾਰਾਂ ਲਈ ਮੈਡੀਕਲ ਸਕ੍ਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ।ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਹੇਗਾ।

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਤਾਕੀਦ ਕੀਤੀ ਸੀ ਕਿ ਪੱਤਰਕਾਰਾਂ ਵਾਸਤੇ ਮੈਡੀਕਲ ਸਕ੍ਰੀਨਿੰਗ ਕੈਂਪ ਲਵਾਇਆ ਜਾਵੇ।ਜਿਸ ਤੋਂ ਬਾਅਦ ਪ੍ਰੈਸ ਕੱਲਬ ਚੰਡੀਗੜ੍ਹ ਨੇ ਇਸ ਦਾ ਪ੍ਰਬੰਧ ਕੀਤਾ ਹੈ।

ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਦੇ ਡਾਕਟਰਾਂ ਦੀ ਟੀਮ ਮੈਡੀਕਲ ਜਾਂਚ ਲਈ ਹੋਵੇਗੀ।ਵਿਜ਼ਟਿੰਗ ਡਾਕਟਰਾਂ ਦੀ ਟੀਮ ਦੀ ਸਿਫਾਰਸ਼ ਦੇ ਅਧਾਰ ‘ਤੇ, ਸਿਰਫ ਜੇ ਜਰੂਰੀ ਹੋਇਆ ਤਾਂ ਹੀ ਪੱਤਰਕਾਰ COVID-19 ਦੇ ਟੈਸਟ ਲਈ ਭੇਜੇ ਜਾਣਗੇ।

NO COMMENTS