*ਚੰਡੀਗੜ੍ਹ ‘ਚ ਸੁੱਤੇ ਪਏ ਪਰਿਵਾਰ ‘ਤੇ ਚਲਾਈਆਂ ਗੋਲ਼ੀਆਂ, ਸੈਕਟਰ-56 ‘ਚ ਵਾਪਰੀ ਘਟਨਾ, 3 ਖੋਲ ਬਰਾਮਦ, ਜਾਣੋ ਪੂਰਾ ਮਾਮਲਾ*

0
39

01 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਘਰ ਦੇ ਮਾਲਕ ਰੌਬਿਨ ਨੇ ਦੱਸਿਆ ਕਿ ਉਸ ਦਾ ਨਾਈਟ ਫੂਡ ਸਟਰੀਟ ‘ਤੇ ਕਾਊਂਟਰ ਹੈ। ਉਥੋਂ ਰਾਤ ਨੂੰ ਘਰ ਆਇਆ। ਸਵੇਰੇ ਕਰੀਬ 6 ਵਜੇ ਜਦੋਂ ਪਰਿਵਾਰ ਅੰਦਰ ਸੁੱਤਾ ਪਿਆ ਸੀ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਚੰਡੀਗੜ੍ਹ ਦੇ ਸੈਕਟਰ-56 ਸਥਿਤ ਇੱਕ ਘਰ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਘਰ ਦੇ ਮਾਲਕ ਰੌਬਿਨ ਨੇ ਦੱਸਿਆ ਕਿ ਉਸ ਦਾ ਨਾਈਟ ਫੂਡ ਸਟਰੀਟ ‘ਤੇ ਕਾਊਂਟਰ ਹੈ। ਉਥੋਂ ਰਾਤ ਨੂੰ ਘਰ ਆਇਆ। ਸਵੇਰੇ ਕਰੀਬ 6 ਵਜੇ ਜਦੋਂ ਪਰਿਵਾਰ ਅੰਦਰ ਸੁੱਤਾ ਪਿਆ ਸੀ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਰੌਬਿਨ ਦਾ ਪੀਜੀਆਈ ਨੇੜੇ ਸਥਿਤ ਨਾਈਟ ਫੂਡ ਸਟਰੀਟ ਵਿੱਚ ਕਾਊਂਟਰ ਹੈ। ਜਿੱਥੇ ਰਾਤ ਸਮੇਂ ਬਿੱਲ ਨੂੰ ਲੈ ਕੇ ਝਗੜਾ ਹੋ ਗਿਆ ਫਿਰ ਮੁਲਜ਼ਮ ਰੌਬਿਨ ਦੇ ਘਰ ਦਾ ਪਤਾ ਲਗਾ ਕੇ ਸੈਕਟਰ-56 ਪਹੁੰਚੇ। ਮੁਲਜ਼ਮਾਂ ਨੇ 3 ਰਾਊਂਡ ਫਾਇਰ ਕੀਤੇ। ਨਾਈਟ ਫੂਡ ਸਟਰੀਟ ਵਿੱਚ ਵੀ ਗੋਲੀਬਾਰੀ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਪੁਲਿਸ ਜਲਦੀ ਹੀ ਸਾਰਿਆਂ ਨੂੰ ਕਾਬੂ ਕਰ ਲਵੇਗੀ। ਇਸ ਮੌਕੇ ਰੌਬਿਨ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ।

NO COMMENTS