ਚੰਡੀਗੜ੍ਹ: ਬਿਊਟੀਫੁੱਲ ਸਿਟੀ ਚੰਡੀਗੜ੍ਹ ‘ਚ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ‘ਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਕੋਵਿਡ-19 ਦੇ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ‘ਚ ਕੋਰੋਨਾ ਦੇ ਚਾਰ ਮਰੀਜ਼ ਤੇ ਪੰਚਕੂਲਾ ‘ਚ ਇੱਕ ਮਰੀਜ਼ ਪਾਇਆ ਗਿਆ ਸੀ। ਇਸ ਤਰ੍ਹਾਂ ਟ੍ਰਾਈਸਿਟੀ ‘ਚ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਪੰਜਾਬ ਤੇ ਚੰਡੀਗੜ੍ਹ ‘ਚ ਕੋਰੋਨਾ-ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 28 ਹੋ ਗਈ ਹੈ।
ਸੋਮਵਾਰ ਨੂੰ ਸ਼ਹਿਰ ਦੇ ਇੱਕ 21 ਸਾਲਾ ਵਿਅਕਤੀ ਦੇ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ। ਲੌਕਡਾਉਨ ਦੇ ਬਾਵਜੂਦ ਕੋਵਿਡ-19 ਦਾ ਨਵਾਂ ਮਾਮਲਾ ਸਾਹਮਣੇ ਆਉਣ ਕਾਰਨ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀ ਚਿੰਤਤ ਹਨ। ਇਸ ਨੌਜਵਾਨ ਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਪੰਜਾਬ ‘ਚ ਹੁਣ ਤੱਕ ਕੋਵਿਡ-19 ਦੇ 21 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸੂਬੇ ਦੇ ਨਵਾਂਸ਼ਹਿਰ ਵਿੱਚ ਕੋਵਿਡ-19 ਪਾਜ਼ੇਟਿਵ ਹੋਣ ਕਰਕੇ ਇੱਕ ਮਰੀਜ਼ ਦੀ ਮੌਤ ਹੋਈ ਸੀ। ਉਸ ਸਮੇਂ ਤੋਂ 13 ਕੋਰੋਨਾ ਦੇ