ਚੰਡੀਗੜ੍ਹ ‘ਚ ਲੱਗੇ ਖਾਲਿਸਤਾਨੀ ਸਮਰਥਕ ਪੋਸਟਰ, ਚੰਡੀਗੜ੍ਹ ਪੁਲਿਸ ਚੌਕਸ

0
31

ਚੰਡੀਗੜ੍ਹ 17 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਇੱਕ ਵਾਰ ਫਿਰ ਖਾਲਿਸਤਾਨੀ ਪੋਸਟਰ ਲਾਉਣ ਦੀ ਘਟਨਾ ਸਾਹਮਣੇ ਆਈ ਹੈ।ਇਸ ਵਾਰ ਇਹ ਪੋਸਟਰ ਚੰਡੀਗੜ ਦੇ ਸੈਕਟਰ 16 ਲੋਕਲ ਬੱਸ ਅੱਡੇ ਤੇ ਲਗਾਏ ਗਏ ਹਨ।ਦੱਸ ਦੇਈਏ ਕਿ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਸਮੇਤ ਚੰਡੀਗੜ੍ਹ ‘ਚ ਇਹੋ ਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਅੱਜ ਦੀ ਤਾਜ਼ਾ ਘਟਨਾ ਬਾਰੇ ਜਾਣਕਾਰੀ ਮਿਲਦੀ ਹੀ ਸੈਕਟਰ 17 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੋਸਟਰਾਂ ਨੂੰ ਫਾੜਿਆ।ਦੱਸਣਜੋਗ ਹੈ ਕਿ ਖਾਲਿਸਤਾਨੀ ਪੋਸਟਰਾਂ ਨਾਲ ਸਬੰਧਿਤ ਇਹ ਇੱਕ ਮਹੀਨੇ ਅੰਦਰ ਤੀਜੀ ਘਟਨਾ ਹੈ।ਇਹ ਪੋਸਟਰ ਕਿਸ ਨੇ ਲਗਾਏ ਹਨ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

NO COMMENTS