*ਚੰਡੀਗੜ੍ਹ ‘ਚ ਰਾਤ 9 ਵਜੇ ਤੋਂ ਹੋਏਗਾ ਨਾਈਟ ਕਰਫਿਊ, ਵੀਕੈਂਡ ਤੇ ਸੁਖਨਾ ਝੀਲ ਰਹੇਗੀ ਬੰਦ*

0
26

ਚੰਡੀਗੜ੍ਹ 23 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਚੰਡੀਗੜ੍ਹ (Chandigarh) ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ (Night Curfew) ਹੋਏਗਾ।ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਇਹ ਫੈਸਲਾ ਲਿਆ ਹੈ।ਇਸ ਦੌਰਾਨ ਸ਼ਹਿਰ ਵਿੱਚ ਗੈਰ-ਜ਼ਰੂਰੀ ਆਵਾਜਾਈ (unnecessary Travel) ਵੀ ਠੱਪ ਰਹੇਗੀ।ਕਿਸੇ ਤਰ੍ਹਾਂ ਦੇ ਇਕੱਠ (Social Gathering) ਤੇ ਵੀ ਪਾਬੰਦੀ ਰਹੇਗੀ।

ਸੁਖਨਾ ਝੀਲ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕੀਤਾ ਗਿਆ ਹੈ।ਕੋਰੋਨਾ ਮਹਾਮਾਰੀ ਕਾਰਨ ਹੁਣ ਚੰਡੀਗੜ੍ਹ ਵਿੱਚ ਹੋਰ ਵੀਕੈਂਡ ਲੌਕਡਾਊਨ ਨਹੀਂ ਹੋਏਗਾ।ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਇੱਕ ਅਹਿਮ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਹੈ।ਪਿਛਲੇ ਹਫ਼ਤੇ ਵੀਕੈਂਡ ਲੌਕਡਾਊਨ ਲਗਾਇਆ ਗਿਆ ਸੀ ਪਰ ਇਸ ਤੋਂ ਵਪਾਰੀ ਵਧੇਰੇ ਖੁਸ਼ ਨਹੀਂ ਸੀ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਰਾਜ ਸਰਕਾਰਾਂ ਨੂੰ ਲੌਕਡਾਊਨ ਆਖਰੀ ਬਦਲ ਵਜੋਂ ਵੇਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਸੀ ਕਿ ਸੂਬਾ ਸਰਕਾਰਾਂ ਕੋਸ਼ਿਸ਼ ਕਰਨ ਕਿ ਉਹਨਾਂ ਨੂੰ ਲੌਕਡਾਊਨ ਨਾ ਲਾਉਣਾ ਪਵੇ ਅਤੇ ਸਭ ਨੂੰ ਮਿਲ ਕੇ ਇਸ ਮਹਾਮਾਰੀ ਤੇ ਕਾਬੂ ਪਾਉਣਾ ਚਾਹੀਦਾ ਹੈ।

NO COMMENTS