ਚੰਡੀਗੜ੍ਹ ‘ਚ ਆਏ 8 ਹੋਰ ਕੋਰੋਨਾ ਮਰੀਜ਼, 2 ਸਿਹਤਮੰਦ ਵੀ ਹੋਏ

0
111

ਚੰਡੀਗੜ੍ਹ: ਅੱਜ ਚੰਡੀਗੜ੍ਹ ‘ਚ ਅੱਠ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ‘ਚ ਕੋਰੋਨਾਵਾਇਰਸ (Coronavirus) ਮਰੀਜ਼ਾਂ ਦੀ ਗਿਣਤੀ 36 ਹੋ ਗਈ ਹੈ।ਸੈਕਟਰ 26 ਬਾਪੂਧਾਮ ਕੋਲੋਨੀ ਦੇ ਕੋਰੋਨਾ ਪੌਜੇਟਿਵ ਮਰੀਜ਼ ਦੇ ਸੰਪਰਕ ‘ਚ ਆਏ ਛੇ ਮਰੀਜ਼ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।

ਕੋਰੋਨਾਪੌਜ਼ੇਟਿਵ ਮਰੀਜ਼ ਦਾ ਪਿਤਾ, ਮਾਤਾ, ਦੋ ਭੈਣਾ ਅਤੇ ਇੱਕ ਬੱਚਾ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ। ਇਸ ਦੇ ਨਾਲ ਉਸਦੇ ਦਫ਼ਤਰ ਦਾ ਇੱਕ ਸੰਪਰਕ ਵਿਕਾਸ ਨਗਰ, ਮੌਲੀਜਾਗਰਾਂ ਵਿਖੇ ਰਹਿਣ ਵਾਲਾ ਕੋਵਿਡ-19 (COVID-19) ਨਾਲ ਪੌਜ਼ੇਟਿਵ ਪਾਇਆ ਗਿਆ ਹੈ।

ਇਸ ਤੋਂ ਇਲਾਵਾ ਇੱਕ 26 ਸਾਲਾ ਮਹਿਲਾ ਜੋ ਸੈਕਟਰ 12 ਦੇ ਹੋਸਟਲ ‘ਚ ਰਹਿੰਦੀ ਸੀ ਵੀ ਕੋਰੋਨਾ ਨਾਲ ਸੰਕਰਮਿਤ ਪਾਈ ਗਈ। ਸੈਕਟਰ 32 ਦਾ ਇੱਕ 25 ਸਾਲਾ ਨੌਜਵਾਨ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।

ਰਾਹਤ ਭਰੀ ਖਬਰ ਇਹ ਹੈ ਕਿ ਇੱਕ ਨੌਂ ਮਹੀਨੇ ਦਾ ਬੱਚਾ ਅਤੇ ਉਸਦੀ ਮਾਤਾ ਕੋਰੋਨਾਵਾਇਰਸ ਨਾਲ ਜੰਗ ਲੜ੍ਹ ਸਿਹਤਯਾਬ ਹੋ ਗਏ ਹਨ। ਇਹ ਕੈਨੇਡਾ ਤੋਂ ਐੱਨਆਰਆਈ ਸਨ ਅਤੇ ਸੈਕਟਰ 33 ਵਿੱਚ ਰਹਿ ਰਹੇ ਸਨ। ਅੱਜ ਕੋਰੋਨਾ ਤੋਂ ਨੈਗੇਟਿਵ ਟੈਸਟ ਕੀਤੇ ਜਾਣ ਮਗਰੋਂ ਇਹਨਾਂ ਨੂੰ ਛੁੱਟੀ ਦੇ ਦਿੱਤੀ ਗਈ।ਚੰਡੀਗੜ੍ਹ ‘ਚ 48 ਮਰੀਜ਼ਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ।

NO COMMENTS