ਮਾਨਸਾ 17,ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ):ਨਗਰ ਕੌਂਸਲ ਦੀਆ ਵੋਟਾਂ ਚ ਜਿੱਤੇ ਉਮੀਦਵਾਰਾਂ ਨੂੰ ਲੱਖ ਲੱਖ ਮੁਬਾਰਕਾਂ
ਇਸ ਵਾਰ ਸਭ ਨਵੇ ਚਿਹਰੇ ਅੱਗੇ ਆਏ ਹਨ। ਵੋਟਰ ਵੀ ਜਾਗਰੂਕ ਹੋ ਚੁੱਕਾ ਹੈ। ਪਿਛਲੇ ਪਲਾਨ ਚ ਜੋ ਨਗਰ ਕੋਸਲ ਚ ਹੋਇਆਂ ਸਭ ਭਲੀ ਪਾਤੀ ਜਾਣਦੇ ਹਨ।ਪਰ ਇਸ ਵਾਰ ਲਗਦਾ ਹੈ ਕਿ ਨੋਜਵਾਨ ਵਰਗ ਅੱਗੇ ਆਇਆ ਹੈ। ਮੇਰੇ ਹਿਸਾਬ ਨਾਲ ਨਗਰ ਕੋਸਲ ਦੀ ਚੋਣ ਦੀ ਲੋੜ ਨਹੀਂ ਹੁੰਦੀ ਸਗੋਂ ਵਾਰਡ ਨੰ 20 ਵਾਂਗ ਸਮਾਜ ਸੇਵੀ ਨੋਜਵਾਨ ਵਿਸ਼ਾਲ ਜੈਨ ਗੋਲਡੀ ਨੂੰ ਅਨਪੋਜ ਜਿੱਤਾਂ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਜੇਕਰ ਵਿਰੋਧ ਨਾਂ ਹੋਵੇ ਉਮੀਦਵਾਰ ਦਸ ਵੀਹ ਲੱਖ ਲਾ ਕੇ ਚੋਣ ਜਿੱਤਦਾ ਹੈ ਜਾ ਹਾਰਦਾ ਹੈ ਉਹ ਵਾਰਡ ਤੇ ਹੀ ਪੇਸੈ ਲਾ ਕੇ ਵਾਰਡ ਅਤੇ ਸ਼ਹਿਰ ਦਾ ਵਿਕਾਸ ਕਰ ਸਕਦਾ ਹੈ।
ਵਾਰਡ ਨੰ 20 ਚ ਵਿਸ਼ਾਲ ਗੋਲਡੀ ਜਿਸ ਨੂੰ ਸਹੀ ਮਿਹਨੇ ਚ ਅਣਥੱਕ ਕਿਹਾ ਜਾ ਸਕਦਾ ਅਤੇ ਸਮਾਜ ਸੇਵੀ ਇਨਸਾਨ ਹੈ ਜੋ ਕਿ ਲਗਭਗ ਸ਼ਹਿਰ ਦੀਆ ਸਭ ਸੰਸਥਾਵਾਂ ਦਾ ਮੈਂਬਰ ਹੈ। ਲੋੜ ਹੈ ਇਹੋ ਜੇ ਇਨਸਾਨ ਨੂੰ ਅੱਗੇ ਲੈਕੇ ਆਈਏ ਅਤੇ ਸ਼ਹਿਰ ਦਾ ਵਿਕਾਸ ਤਰੀਕੇ ਨਾਲ ਹੋ ਸਕੇ।।