ਚੰਗੀ ਸਿਹਤ ਲਈ ਸਾਫ ਸੁਥਰਾ ਵਾਤਾਵਰਣ ਜਰੂਰੀ…. ਅਗਰੋਈਆ।

0
60

ਮਾਨਸਾ 21 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਅਗਰੋਈਆ ਜੀ ਦੇ ਮਾਤਾ ਉਮਰ 92 ਸਾਲ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਰੁੱਖਾਂ ਨੂੰ ਸਾਂਭਣ ਦੀ ਲੋੜ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਬਲਬੀਰ ਸਿੰਘ ਅਗਰੋਈਆ ਕਾਫੀ ਸਮੇਂ ਤੋਂ ਲਗਾਤਾਰ ਲੋਕਾਂ ਨੂੰ ਪੌਦੇ ਲਗਾਉਣ ਅਤੇ ਓਹਨਾ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਉਹਨਾਂ ਆਪਣੀ ਮਾਤਾ ਸ਼੍ਰੀਮਤੀ ਗੁਰਨਾਮ ਕੌਰ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕਰਨ ਉਪਰੰਤ ਉਹਨਾਂ ਦੇ ਫੁੱਲ ਚੁਗਣ ਦੀ ਰਸਮ ਕਰਕੇ ਰਾਖ ਵਿੱਚ ਪੌਦੇ ਲਗਾ ਕੇ ਸਮਾਜ ਨੂੰ ਵਧੀਆ ਸੇਧ ਦੇਣ ਦੀ ਕੋਸ਼ਿਸ ਕੀਤੀ ਹੈ। ਇਸ ਵਿਧੀ ਨਾਲ ਸੰਸਕਾਰ ਕਰਨ ਲਈ ਸਿਰਫ 50 ਤੋਂ 60 ਕਿਲੋ ਲੱਕੜ ਅਤੇ ਛੇ ਕਿਲੋ ਘਰੇਲੂ ਵਰਤੋਂ ਵਾਲੀ ਗੈਸ  ਲੱਗਦੀ ਹੈ ਜਿਸ ਨਾਲ ਬਹੁਤ ਘੱਟ ਪ੍ਰਦੂਸ਼ਣ ਹੁੰਦਾ ਹੈ ਅਤੇ ਵਾਤਾਵਰਣ ਸਾਫ ਰਹਿੰਦਾ ਹੈ ਸਾਨੂੰ ਅਜਿਹੇ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਮਾਤਾ ਗੁਰਨਾਮ ਕੌਰ ਨਮਿਤ ਅੰਤਿਮ ਅਰਦਾਸ ਮਿਤੀ 27-12-2020 ਗਊਸ਼ਾਲਾ ਭਵਨ ਬਲਾਕ ਬੀ ਵਿਖੇ ਦੁਪਿਹਰ 12:30 ਵਜੇ ਹੋਵੇਗੀ। ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਾਜਰ ਸਿੰਘ ਐਮ ਐਲ ਏ ਮਾਨਸਾ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ ਸਮੇਤ ਸ਼ਹਿਰ ਦੀਆਂ ਧਾਰਮਿਕ ਰਾਜਨਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ  ਸਨ।

NO COMMENTS