ਚੰਗੀ ਸਿਹਤ ਲਈ ਕਸਰਤ ਕਰਨਾ ਬੇਹੱਦ ਜ਼ਰੂਰੀ …….ਡਾ: ਜਿੰਦਲ

0
67

ਮਾਨਸਾ 19 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਮੌਕੇ ਸਹਿਯੋਗ ਵੈਲਫੇਅਰ ਸੁਸਾਇਟੀ (ਰਜਿ:) ਮਾਨਸਾ ਵੱਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਸਾ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦਾ ਚੈਕਅੱਪ ਕੈਂਪ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਸੁਨੀਲ ਗੋਇਲ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ । ਇਹ ਜਾਣਕਾਰੀ ਦਿੰਦੇ ਹੋਏ ਸਰਪ੍ਰਸਤ ਸੰਜੀਵ ਪਿੰਕਾ ਨੇ ਦਸਿਆ ਕਿ ਅਜਿਹੇ ਪਵਿੱਤਰ ਦਿਹਾੜਿਆਂ ਤੇ ਸਮਾਜ ਸੇਵਾ ਦੇ ਅਜਿਹੇ ਕੰਮ ਲਗਾਤਾਰ ਕੀਤੇ ਜਾਂਦੇ ਹਨ । ਬਲਜੀਤ ਕੜਵਲ, ਗੁਰਵਿੰਦਰ ਧਾਲੀਵਾਲ, ਡਿੰਪਲ ਫਰਮਾਹੀਂ  ਨੇ ਕਿਹਾ ਕਿ ਖੂਨਦਾਨ ਦੇ ਖੇਤਰ ਵਿੱਚ ਸਾਡੀ ਸੰਸਥਾ ਅਹਿਮ ਰੋਲ ਅਦਾ ਕਰ ਰਹੀ ਹੈ । ਮਾਨਸਾ ਮੈਡੀਸਿਟੀ ਹਸਪਤਾਲ, ਮਾਨਸਾ ਦੇ ਡਾ: ਵਿਵੇਕ ਜਿੰਦਲ ਜੋ ਕਿ ਮਾਨਸਾ ਸ਼ਹਿਰ ਦੇ ਹੀ ਜੰਮਪਲ ਹਨ ਨੇ ਅੱਜ ਦੇ ਇਸ ਕੈਂਪ ਵਿੱਚ ਮਰੀਜ਼ਾਂ ਦਾ ਚੈਕਅੱਪ ਕਰਦਿਆਂ ਚੰਗੀ ਸਿਹਤ ਰੱਖਣ ਲਈ ਇਨਸਾਨ ਨੂੰ ਖਾਣ ਪੀਣ ਦੇ ਧਿਆਨ ਨਾਲ ਨਿਯਮਿਤ ਕਸਰਤ ਵੀ ਜਰੂਰੀ ਹੈ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਦਾ ਹੈ । ਸੈਕਟਰੀ ਨਵਦੀਪ ਜਿੰਦਲ, ਵਿਨੋਦ ਕੁਮਾਰ ਨੇ ਕਿਹਾ ਕਿ ਸ਼ਹਿਰ ਦਾ ਹਰੇਕ ਜੰਮਪਲ ਤੰਦਰੁਸਤ ਰਹੇ ਅਤੇ ਕਿਸੇ ਨੂੰ ਵੀ ਇਲਾਜ ਕਰਵਾਉਣ ਲਈ ਬਾਹਰ ਨਾ ਜਾਣਾ ਪਵੇ ਅਤੇ ਇਥੇ ਹੀ ਸਸਤਾ ਇਲਾਜ ਮੁਹਈਆ ਕਰਵਾਇਆ ਜਾ ਸਕੇ । ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘੁਬੀਰ ਸਿੰਘ, ਜਥੇਦਾਰ ਦੀਪ ਸਿੰਘ ਦੀਪ, ਸ਼ਾਮ ਲਾਲ, ਸੱਤਪਾਲ ਪਾਲੀਆ, ਬਲਵੀਰ ਸਿੰਘ ਬੱਬੂ ਆਦਿ ਮੈਂਬਰ ਹਾਜਰ ਸਨ ।

NO COMMENTS