*ਚੌੜੀ ਗਲੀ  ਵਿਖੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਰਾਸ ਲੀਲਾ ਨਿਰੰਤਰ ਚਲੇਗੀ 23 ਤੱਕ*

0
74

ਬੁਢਲਾਡਾ 20 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼੍ਰੀ ਰਾਧਾ ਅਸ਼ਟਮੀ ਨੂੰ ਸਮਰਪਿੱਤ ਸ਼ਥਾਨਕ ਚੌੜੀ ਗਲੀ ਵਿਖੇ ਵ੍ਰਿੰਦਾਵਨ ਧਾਮ ਤੋਂ ਆਏ ਸੁਆਮੀ ਪੁਲਿਨ ਅਤੇ ਸੁਆਮੀ ਬ੍ਰਿਜ ਗੋਪਾਲ ਦੇ ਕਲਾਕਾਰਾਂ ਵੱਲੋਂ ਰਾਸ ਲੀਲਾ ਦਾ ਆਯੋਜਨ ਲਗਾਤਾਰ 23 ਸਤੰਬਰ ਤੱਕ ਜਾਰੀ ਰਹੇਗਾ। ਜਿਸ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀਆਂ ਵੱਖ ਵੱਖ ਲੀਲਾਵਾਂ ਦਾ ਵਰਣਨ ਕੀਤਾ ਜਾਵੇਗਾ। ਅੱਜ ਦੀ ਲੀਲਾ ਚ ਰਾਧਾ ਰਾਣੀ ਦੀ ਮੁੰਦਰੀ ਗਾਇਬ ਕਰਨ ਦੀ ਲੀਲਾ ਦਾ ਵਰਣਨ ਕਰਦਿਆਂ ਪਾਤਰਾਂ ਵੱਲੋਂ ਦਿਲ ਖਿਚਵੇਂ ਅੰਦਾਜ ਵਿੱਚ ਲੀਲਾ ਦੀ ਪੇਸ਼ਗਾਰੀ ਕੀਤੀ ਗਈ। ਇਸ ਮੌਕੇ ਤੇ ਬਿਹਾਰੀ ਪਰਿਵਾਰ ਵੱਲੋਂ ਸ਼੍ਰੀ ਕ੍ਰਿਸ਼ਨ ਭਗਤਾਂ ਦਾ ਸੁਆਗਤ ਕਰਦਿਆਂ ਬਾਂਕੇ ਬਿਹਾਰੀ ਨੇ ਦੱਸਿਆ ਕਿ ਇਹ ਭਗਤਾਂ ਦੀ ਅਥਾਹ ਸ਼ਰਧਾ ਅਤੇ ਪਿਆਰ ਨੂੰ ਦੇਖਦਿਆਂ ਇਹ ਲੀਲਾ ਲਗਾਤਾਰ 11 ਦਿਨ ਨਿਰੰਤਰ ਰਚਾਈ ਜਾਵੇਗੀ। ਇਸ ਮੌਕੇ ਤੇ ਪਾਲ ਬਿਹਾਰੀ, ਰਕਸ਼ ਬਿਹਾਰੀ, ਦਾਨ ਬਿਹਾਰੀ, ਨਵਲ ਬਿਹਾਰੀ, ਅਟਲ ਬਿਹਾਰੀ, ਰਕਸ਼ ਬਿਹਾਰੀ, ਨੀਰਜ ਬਿਹਾਰੀ, ਵਿਪਨ ਬਿਹਾਰੀ, ਸੰਜੂ, ਸੰਕੇਤ ਬਿਹਾਰੀ, ਮੋਨੂੰ ਬਿਹਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਰਾਸ ਲੀਲਾ ਦਾ ਆਨੰਦ ਲਿਆ।

NO COMMENTS