*ਚੌਥੇ ਦਿਨ ਟੇਬਲ ਟੈਨਿਸ, ਫੁਟਬਾਲ, ਖੋ ਖੋ, ਬਾਸਕਿਟਬਾਲ ਅਤੇ ਬੈਡਮਿੰਟਨ ਦੇ ਹੋਏ ਫਸਵੇਂ ਮੁਕਾਬਲੇ*

0
17

ਮਾਨਸਾ, 17 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-03 ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਟੇਬਲ ਟੈਨਿਸ, ਫੁਟਬਾਲ, ਬੈਡਮਿੰਟਨ ਦੇ ਫਸਵੇਂ ਮੁਕਾਬਲੇ ਹੋਏ। ਮੁਕਾਬਲਿਆਂ ਦੌਰਾਨ ਗੱਤਕਾ ਵਿਸ਼ੇਸ਼ ਤੌਰ ’ਤੇ ਆਕਰਸ਼ਣ ਦਾ ਕੇਂਦਰ ਰਿਹਾ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਅਤੇ ਐਸ.ਐਚ.ਓ. ਬੇਅੰਤ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਹੌੌਂਸਲਾ ਅਫਜ਼ਾਈ ਕੀਤੀ। ਜ਼ਿਲ੍ਹ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਬੈਡਮਿੰਟਨ ਲੜਕੀਆਂ ਦੇ ਮੁਕਾਬਲੇ ਵਿੱਚ ਗ੍ਰੀਨਲੈਂਡ ਸਕੂਲ ਬਰੇਟਾ ਮੋਹਰੀ ਰਿਹਾ। ਗੱਤਕਾ ਸਿੰਗਲ ਸੋਟੀ ਵਿੱਚ ਮੂਸਾ ਪਹਿਲੇ, ਕੋਟ ਧਰਮੂ ਦੂਜੇ ਅਤੇ ਮਾਨਸਾ ਤੀਜੇ ਸਥਾਨ ’ਤੇ ਰਿਹਾ। ਗੱਤਕਾ ਫਰੀ ਸੋਟੀ ਮੁਕਾਬਲੇ ਵਿੱਚ ਮਾਨਸਾ ਪਹਿਲੇ, ਮੂਸਾ ਦੂਜੇ ਅਤੇ ਬਰੇਟਾ ਤੀਜੇ ਸਥਾਨ ’ਤੇ ਰਿਹਾ।
ਇਸੇ ਤਰ੍ਹਾਂ ਟੇਬਲ ਟੈਨਿਸ ਅੰਡਰ-17 ਲੜਕੀਆਂ ਵਿੱਚ ਨਿਸ਼ਕਾਂ ਬਾਂਸਲ ਪਹਿਲੇ, ਪ੍ਰਵੀਨ ਕੌਰ ਦੂਜੇ ਸਥਾਨ ਅਤੇ ਲਵਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਵਿੱਚ ਅੰਡਰ-14 ਲੜਕੀਆਂ ਹੀਰੇਵਾਲਾ ਦੀ ਟੀਮ ਨੇ ਪਹਿਲਾ ਅਤੇ ਬਾਜੇਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਲੜਕਿਆਂ ਵਿੱਚ ਬਾਜੇਵਾਲਾ ਪਹਿਲੇ, ਫੱਤਾ ਮਾਲੋਕਾ ਦੂਜੇ ਅਤੇ ਗੁੜਥੜੀ ਤੀਜੇ ਸਥਾਨ ’ਤੇ ਰਿਹਾ। ਖੋ ਖੋ ਵਿਚ ਸਰਦੂਲਗੜ੍ਹ ਪਹਿਲੇ, ਝੁਨੀਰ ਦੂਜੇ ਅਤੇ ਭੀਖੀ ਤੀਜੇ ਸਥਾਨ ’ਤੇ ਰਿਹਾ। ਬਾਸਕਿਟਬਾਲ ਅੰਡਰ-17 ਲੜਕੇ ਵਿਚ ਭੈਣੀ ਬਾਘਾ-ਏ ਟੀਮ ਪਹਿਲੇ, ਭੈਣੀ ਬਾਘਾ-ਬੀ ਟੀਮ ਦੂਜੇ ਅਤੇ ਭੈਣੀ ਬਾਘਾ-ਸੀ ਟੀਮ ਤੀਜੇ ਸਥਾਨ ’ਤੇ ਰਹੀ। ਬਾਸਕਿਟਬਾਲ ਅੰਡਰ-17 ਲੜਕੀਆਂ ਵਿਚ ਸਰਦੂਲਗੜ੍ਹ ਪਹਿਲੇ, ਭੈਣੀ ਬਾਘਾ ਦੂਜੇ ਅਤੇ ਭੀਖੀ ਤੀਜੇ ਸਥਾਨ ’ਤੇ ਰਿਹਾ।
ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਅੰਮ੍ਰਿਤਪਾਲ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ,ਅਮਨਦੀਪ ਸਿੰਘ, ਸਿਮਰਜੀਤ ਸਿੰਘ, ਨਿਸ਼ਕਾਮ ਸਿੰਘ, ਬਲਵੀਰ ਸਿੰਘ, ਰਾਜਦੀਪ ਸਿੰਘ, ਰਾਜਵਿੰਦਰ ਕੌਰ, ਕਰਮਜੀਤ ਕੌਰ ਅਤੇ ਭੋਲਾ ਸਿੰਘ ਆਦਿ ਹਾਜ਼ਰ ਸਨ।

NO COMMENTS