*ਚੋਰੀ ਸ਼ੁਦਾ ਗਹਿਣੇ ਸੋਨਾ, 700 ਡਾਲਰ ਸਮੇਤ 1 ਵਿਅਕਤੀ ਕਾਬ*

0
29

ਫਗਵਾੜਾ 15 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਭਰਤ ਭੂਸ਼ਣ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ/ SHO ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਵਲੋਂ ਮੁੱਕਦਮਾ ਨੰਬਰ 124 ਮਿਤੀ 13.12.24 ਅ/ਧ 331(4), 305 ਬੀ ਐਨ ਐਸ ਥਾਣਾ ਸਦਰ ਫਗਵਾੜਾ ਵਿੱਚ ਦੋਸ਼ੀ ਲਖਵੀਰ ਉਰਫ ਲੱਖਾ ਪੁੱਤਰ ਦਰਸ਼ਨ ਵਾਸੀ ਪਲਾਹੀ ਥਾਣਾ ਸਦਰ ਫਗਵਾੜਾ ਨੁੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨੇ ਮੁਦਈ ਮੁੱਕਦਮਾ ਪਿਆਰਾ ਸਿੰਘ ਵਾਸੀ ਪਲਾਹੀ ਦੇ ਘਰੋਂ ਮਿਤੀ 12-12-24 ਰਾਤ ਚੋਰੀ ਕੀਤੇ ਕੀਤੇ ਸੋਨੇ ਦੇ ਗਹਿਣੇ ਤੇ ਡਾਲਰ ਆਪਣੇ ਘਰੋਂ ਰਸੋਈ ਵਿੱਚੋਂ ਬ੍ਰਾਮਦ ਕਰਾਏ ਮਜੀਦ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਖੁਲਾਸੇ ਹੋਣ ਦੀ ਉਮਮੀਦ ਹੈ 

NO COMMENTS