*ਚੋਣ ਮੈਨੀਫੈਸਟੋ ਵਿੱਚ ਮੈਡੀਕਲ ਪੈ੍ਕਟੀਸ਼ਨਰਾਂ ਨਾਲ ਕੀਤਾ ਵਾਅਦਾ ਤਰੁੰਤ ਕੀਤਾ ਜਾਵੇ ਪੂਰਾ*

0
23

ਮਾਨਸਾ 21 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ )ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੀ ਜ਼ਿਲ੍ਹਾ ਕਮੇਟੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲੇ ਦੇ ਸਮੂਹ ਬਲਾਕਾਂ ਦੀ ਲੀਡਰਸ਼ਿਪ ਅਤੇ ਜ਼ਿਲ੍ਹਾ ਆਗੂਆਂ ਨੇ ਸ਼ਮੂਲੀਅਤ ਕੀਤੀ । ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਮੌਜੂਦਾ ਹਾਲਾਤਾਂ ਤੇ ਚਰਚਾ ਕਰਦਿਆਂ ਆਗੂਆਂ ਨਾਲ ਭਖਵੀਂ ਬਹਿਸ ਕੀਤੀ ਅਤੇ ਸੰਯੁਕਤ ਕਿਸਾਨ ਅੰਦੋਲਨ , ਸਾਂਝੇ ਮਜ਼ਦੂਰ ਮੋਰਚੇ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਪੁਰਜ਼ੋਰ ਮੰਗ ਕੀਤੀ । ਮੈਡੀਕਲ ਪੈ੍ਕਟੀਸ਼ਨਰਾਂ ਨਾਲ ਚੋਣ ਮੈਨੀਫੈਸਟੋ ਦੀ ਮਦ ਨੰਬਰ 16 ਰਾਹੀਂ ਟ੍ਰੇਨਿੰਗ ਦੇ ਕੇ ਪਰੈਕਟਿਸ ਕਰਨ ਦਾ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ ਸਾਡੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਦ ਜੋਨ ਅਤੇ ਸੂਬਾ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ । ਜਿਸ ਦੀ ਤਿਆਰੀ ਸਮੁੱਚੇ ਪੰਜਾਬ ਵਿੱਚ ਜਾਗੋ ਲੋਕੋ ਜਾਗੋ ਦੇ ਬੈਨਰ ਹੇਠ ਚੇਤਨਾ ਮਾਰਚ ਕੱਢਕੇ ਕੀਤੀ ਗਈ ਹੈ । ਵਾਅਦਾ ਪੂਰਾ ਨਾ ਕਰਨ ਦੀ ਸੂਰਤ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਬਕ ਸਿਖਾਇਆ ਜਵੇਗਾ । ਇਸ ਮੌਕੇ ਜ਼ਿਲ੍ਹਾ ਚੇਅਰਮੈਨ ਤਾਰਾ ਚੰਦ ਭਾਵਾ, ਜ਼ਿਲ੍ਹਾ ਸਕੱਤਰ ਹਰਚੰਦ ਸਿੰਘ ਮੱਤੀ ਅਤੇ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਰਾਜਵੀਰ ਸਿੰਘ , ਸਕੱਤਰ ਦਵਿੰਦਰ ਸਿੰਘ , ਬਲਾਕ ਬਰੇਟਾ ਦੇ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ, ਗੁਰਪ੍ਰੀਤ ਸਿੰਘ , ਹਰਬੰਸ ਸਿੰਘ ਦਿਆਲਪੁਰਾ, ਬਲਾਕ ਬੁਢਲਾਡਾ ਦੇ ਪ੍ਰਧਾਨ ਗੁਰਜੀਤ ਸਿੰਘ ਵਰੇ , ਕੈਸ਼ੀਅਰ ਸਿਸ਼ਨ ਗੋਇਲ, ਬਲਾਕ ਮਾਨਸਾ ਦੇ ਪ੍ਰਧਾਨ ਪ੍ਰੇਮ ਗਰਗ, ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ, ਕੈਸ਼ੀਅਰ ਕੁਲਵੰਤ ਸਿੰਘ ਜੀ ਅੱਕਾਂਵਾਲੀ , ਜੋਗਾ ਦੇ ਵਾਇਸ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ , ਕੈਸ਼ੀਅਰ ਅਮਰੀਕ ਸਿੰਘ ਸਿੱਧੂ, ਭੀਖੀ ਦੇ ਪ੍ਰਧਾਨ ਸੱਤਪਾਲ ਰਿਸ਼ੀ ,ਝੁਨੀਰ ਦੇ ਵਾਇਸ ਪ੍ਰਧਾਨ ਸੁਖਬੀਰ ਸਿੰਘ, ਕੈਸ਼ੀਅਰ ਰਾਜ ਸਿੰਘ ਆਦਿ ਆਗੂ ਮੌਜੂਦ ਸਨ ।
ਜਾਰੀ ਕਰਤਾ ਧੰਨਾ ਮੱਲ ਗੋਇਲ 9872667299

NO COMMENTS