*ਚੋਣ ਮੈਨੀਫੈਸਟੋ ਬਣੇ ਲੀਗਲ ਨੋਟਿਸ, ਤਾਂ ਜੋ ਵਾਅਦਾ ਖਿਲਾਫੀ ਕਰਨ ‘ਤੇ ਪਾਰਟੀ ਦੀ ਮਾਨਤਾ ਹੋਵੇ ਰੱਦ- ਚੀਮਾ*

0
22

ਚੰਡੀਗੜ੍ਹ 04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਮੈਨੀਫੈਸਟੋ ਲੀਗਲ ਦਸਤਾਵੇਜ਼ ਬਣਨੇ ਚਾਹੀਦੇ ਹਨ। ਤਾਂ ਜੋ ਜਿਹੜੀ ਪਾਰਟੀ ਚੋਣਾਂ ਤੋਂ ਬਾਅਦ ਵਾਅਦੇ ਪੂਰੇ ਨਾ ਕਰੇ ਉਸ ਦੀ ਮਾਨਤਾ ਰੱਦ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ। ਜਿਸ ਤਹਿਤ ਸਾਢੇ ਚਾਰ ਸਾਲ ਬਾਅਦ ਪਾਰਟੀ ਦੇ ਚੋਣ ਵਾਅਦਿਆਂ ਦੀ ਸਮੀਖਿਆ ਹੋਵੇ। 

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਨਾਲ ਕੀਤੇ ਚੋਣਾਂਵੀ ਵਾਅਦਿਆਂ ‘ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 10 ਸਾਲ ਦੇਕੇ ਪਰਖ ਲਿਆ ਹੈ। ਹੁਣ 2022 ‘ਚ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ‘ਚ ਪੋਲਿੰਗ ਬੂਥ ਲਾਉਣਾ ਵੀ ਨਾਮੁਮਕਿਨ ਹੈ।

ਚੀਮਾ ਨੇ ਕਿਹਾ ਪੰਜਾਬ ‘ਚ ਪੈਦਾ ਹੋਏ ਸਾਰੇ ਤਰ੍ਹਾਂ ਦੇ ਮਾਫੀਆ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਇਹ ਉਹ ਪਾਰਟੀ ਹੈ ਜਿਸ ਨੇ ਪੰਥ ਦੇ ਨਾਂਅ ‘ਤੇ ਵੋਟਾਂ ਲੈਕੇ, ਕਿਸਾਨਾਂ ਦੇ ਨਾਂਅ ‘ਤੇ ਵੋਟਾਂ ਲੈਕੇ ਉਨ੍ਹਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ।

NO COMMENTS