*ਚੋਣ ਪ੍ਰਬੰਧਾਂ ਦੇ ਮੱਦੇਨਜਰ ਮਾਨਸਾ ਪੁਲਿਸ ਨੇ ਦਿਨ/ਰਾਤ ਦੇ 37 ਨਾਕੇ ਕੀਤੇ ਕਾਇਮ!ਚੋਣਾਂ ਅਮਨ ਅਮਾਨ ਨਾਲ ਨੇਪਰੇ ਚਾੜਨਾਂ ਮਾਨਸਾ ਪੁਲਿਸ ਦਾ ਮੁੱਖ ਮੰਤਵ—ਐਸ.ਐਸ.ਪੀ*

0
49

ਮਾਨਸਾ, 28—01—2022  (ਸਾਰਾ ਯਹਾਂ/ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਅਮਨ ਅਮਾਨ ਨਾਲ ਵਿਧਾਨ ਸਭਾਂ ਚੋਣਾਂ ਕਰਵਾਉਣਾ, ਗਿਣਤੀ ਤੱਕ ਚੋਣ ਅਮਲ ਪੂਰੀ
ਤਰਾ ਸ਼ਾਂਤੀਪੂਰਵਕ ਨੇਪਰੇ ਚਾੜਨਾ ਅਤੇ ਆਮ ਜੰਨਤਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਉਹਨਾਂ ਦਾ ਮੁੱਖ ਏਜੰਡਾ ਹੈ।
ਵਿਧਾਨ ਸਭਾਂ ਚੋਣਾ ਦੇ ਮੱਦੇਨਜਰ ਮਾਨਯੋਗ ਚੋਣ ਕਮਿਸ਼ਨ ਜੀ ਦੀਆ ਮੌਸੂਲ ਹੋਈਆਂ ਗਾਈਡਲਾਈਨਜ ਦੀ ਇੰਨ ਬਿੰਨ
ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਅਤ ੇ ਪੈਰਾ ਮਿਲਟਰੀ ਫੋਰਸਾਂ ਵੱਲੋਂ ਫਲੈਗ ਮਾਰਚ
ਲਗਾਤਾਰ ਜਾਰੀ ਹਨ ਅਤ ੇ ਇਹ ਕਵਾਇਦ ਚੋਣਾਂ ਮੁਕ ੰਮਲ ਹੋਣ ਤੱਕ ਜਾਰੀ ਰੱਖੀ ਜਾਵੇਗੀ। ਮਾਨਸਾ ਪੁਲਿਸ ਵੱਲੋਂ 20
ਇੰਟਰਸਟੇਟ ਨਾਕ ੇ ਅਤ ੇ 17 ਇੰਟਰਜਿਲਾ ਨਾਕਿਆ ਸਮੇਤ ਕੁੱਲ 37 ਦਿਨ/ਰਾਤ ਦੇ ਨਾਕ ੇ ਕਾਇਮ ਕਰਕੇ ਸ਼ੱਕੀ
ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਅਸਰਦਾਰ ਢੰਗ ਨਾਲ ਚੈਕਿੰਗ ਕਰਕੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨਾਂ
ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਨਦੇਹੀ ਨਾਲ ਦਿਨ/ਰਾਤ ਦੀਆ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ


ਕੀਤਾ। ਉਨਾਂ ਜਿਲਾ ਦੇ ਮੁੱਖ ਅਫਸਰਾਨ ਅਤ ੇ ਪੁਲਿਸ ਚੌਕੀਆਂ ਦੇ ਇੰਚਾਰਜਾਂ ਨੂੰ ਨਿੱਜੀ ਧਿਆਨ ਦੇ ਕੇ ਜਿਲਾ ਦੇ
ਸਰਗਰਮ ਸ਼ਰਾਰਤੀ ਅਨਸਰਾਂ ਦਾ ਪਤਾ ਲਗਾ ਕੇ ਉਹਨਾਂ ਵਿਰੁੱਧ ਰੋਕੂ ਕਾਰਵਾਈ ਅਮਲ ਵਿੱਚ ਲਿਆਉਣ, ਪੈਰੋਲ
ਜੰਪਰਾਂ ਅਤ ੇ ਪੀ.ਓਜ/ਭਗੌੜਿਆਂ ਦੇ ਟਿਕਾਣੇ ਟਰੇਸ ਕਰਕੇ ਗ੍ਰਿਫਤਾਰ ਕਰਨ ਦੀ ਹਦਾਇਤ ਕੀਤੀ ਗਈ। ਪੁਲਿਸ ਦੀਆ
ਪੀ.ਸੀ.ਆਰ. ਟੀਮਾਂ ਵੱਲੋਂ ਸੰਵੇਦਨਸ਼ੀਲ ਥਾਵਾਂ, ਜਿਆਦਾ ਰੌਣਕ ਵਾਲੇ ਬਜ਼ਾਰਾ, ਧਾਰਮਿਕ ਸਥਾਨਾਂ, ਭੀੜ—ਭੁੜੱਕੇ
ਵਾਲੀਆ ਥਾਵਾਂ ਅਤ ੇ ਬੈਂਕਾ/ਏ.ਟੀ.ਅੇੈਮ. ਆਦਿ ਥਾਵਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਗਸ਼ਤਾਂ ਕਰਕੇ ਕੜੀ ਨਿਗਰਾਨੀ ਰੱਖੀ
ਜਾ ਰਹੀ ਹੈ।

NO COMMENTS