*ਚੋਣਾਂ ਲੜਨ ਦੇ ਐਲਾਨ ਮਗਰੋਂ ਕਿਸਾਨ ਲੀਡਰਾਂ ‘ਤੇ ਬੀਜੇਪੀ ਦਾ ਵਾਰ, ਖੱਟਰ ਬੋਲੇ, ਅੰਦੋਲਨ ਦੇ ਆੜ ਹੇਠ ਅਜਿਹਾ ਕਰਨਾ ਗਲਤ*

0
18

ਚੰਡੀਗੜ੍ਹ 27,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਚੋਣਾਂ ਲੜਨ ਦੇ ਐਲਾਨ ਮਗਰੋਂ ਕਿਸਾਨ ਲੀਡਰਾਂ ‘ਤੇ ਬੀਜੇਪੀ ਨੇ ਤਿੱਖਾ ਵਾਰ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅੰਦੋਲਨ ਦੇ ਆੜ ਹੇਠ ਅਜਿਹਾ ਕਰਨਾ ਗਲਤ ਹੈ। 

ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਅੰਦੋਲਨ ਪਿੱਛੇ ਉਨ੍ਹਾਂ ਦੀ ਅਜਿਹੀ ਹੀ ਮਨਸ਼ਾ ਹੈ। ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਉਨ੍ਹਾਂ ਨੇ ਸਿਆਸੀ ਉਦੇਸ਼ ਹੀ ਪੂਰਾ ਕਰਨਾ ਸੀ। ਉਨ੍ਹਾਂ ਕਿਹਾ ਹੈ ਕਿ ਲੋਕਤੰਤਰ ਵਿੱਚ ਕੋਈ ਵੀ ਚੋਣ ਲੜ ਸਕਦਾ ਹੈ ਪਰ ਕਿਸਾਨ ਅੰਦੋਲਨ ਦੇ ਰਾਹ ਪੈ ਕੇ ਅਜਿਹਾ ਕਰਨਾ ਗਲਤ ਹੈ। ਹੁਣ ਕਿਸਾਨ ਵੀ ਸਮਝ ਗਏ ਹਨ ਤੇ ਉਹ ਇਸ ਨੂੰ ਪਸੰਦ ਨਹੀਂ ਕਰਨਗੇ।

ਸੀਐਮ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਟੀਚਾ ਕਿਸਾਨ ਦੀ ਆਮਦਨ ਦੁੱਗਣੀ ਕਰਨਾ ਹੈ। ਇਸ ਲਈ ਰਾਜ ਆਪਣੇ ਪੱਧਰ ‘ਤੇ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਿਹਾ ਹੈ। ਅਸੀਂ ਕਿਸਾਨਾਂ ਲਈ ਕਈ ਯੋਜਨਾਵਾਂ ਚਲਾਈਆਂ ਹਨ। ਇਸ ਤਹਿਤ ਤਰਾਵੜੀ ਵਿਖੇ ਇੱਕ ਏਕੀਕ੍ਰਿਤ ਪੈਕ ਹਾਊਸ ਕਮ ਕੋਲਡ ਸਟੋਰੇਜ਼ ਕਮ ਪ੍ਰੋਸੈਸਿੰਗ ਸੈਂਟਰ ਬਣਾਇਆ ਹੈ।


ਉਨ੍ਹਾਂ ਕਿਹਾ ਕਿ ਇਸ ਉੱਫਰ ਸਾਢੇ ਪੰਜ ਕਰੋੜ ਦੀ ਲਾਗਤ ਆਈ ਹੈ। 4 ਕਰੋੜ ਦੀ ਸਬਸਿਡੀ ਹੈ। ਇਨ੍ਹਾਂ ਵਿੱਚ 170 ਕਿਸਾਨ ਸ਼ਾਮਲ ਹਨ ਜੋ ਇੱਥੇ ਆਪਣੀਆਂ ਸਬਜ਼ੀਆਂ ਤੇ ਫਲ ਰੱਖ ਸਕਣਗੇ। ਇਹ ਸੂਬੇ ਦਾ ਸੱਤਵਾਂ ਪੈਕ ਹਾਊਸ ਹੈ। ਸੂਬੇ ਵਿੱਚ ਘੱਟੋ-ਘੱਟ 50 ਹੋਰ ਸੈਂਟਰ ਬਣਾਉਣ ਦਾ ਟੀਚਾ ਹੈ। ਇਸ ਵਿੱਚ ਮਜ਼ਦੂਰਾਂ ਤੇ ਛੋਟੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

NO COMMENTS