*ਚੋਣਾਂ ਦੇ ਨਤੀਜਿਆਂ ‘ਚ ਕੁਝ ਘੰਟਿਆਂ ਦਾ ਸਮਾਂ ਬਾਕੀ*

0
14

ਮਾਨਸਾ (ਸਾਰਾ ਯਹਾਂ/ਰੀਤਵਾਲ) 20 ਫਰਵਰੀ ਨੂੰ ਸੂਬੇ ‘ਚ ਹੋਈਆ ਵਿਧਾਨ ਸਭਾ ਚੋਣਾਂ
ਦੇ ਨਤੀਜੇ ਆਉਣ ‘ਚ ਕੁਝ ਘੰਟਿਆਂ ਦਾ ਸਮਾਂ ਬਾਕੀ ਹੈ । ਜੋ ਆਉਣ ਵਾਲੀ
10 ਮਾਰਚ ਦਿਨ ਵੀਰਵਾਰ ਨੂੰ ਆਉਣੇ ਹਨ । ਜਿਸਨੂੰ ਲੈ ਕੇ ਸਾਰੀਆਂ ਹੀ
ਪਾਰਟੀ ਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ । ਹੁਣ ਸਭ ਹੀ
ਪਾਰਟੀ ਦੇ ਉਮੀਦਵਾਰਾਂ ਦੀ ਕਿਸਮਤ ਡੱਬਾ ‘ਚ ਬੰਦ ਪਈ ਹੈ । ਦਸ ਮਾਰਚ ਨੂੰ
ਹੀ ਪਤਾ ਲੱਗੇਗਾ ਕਿ ਕਿਸ ਕਿਸ ਉਮੀਦਵਾਰ ਦੇ ਸਿਰ ਵਿਧਾਇਕ ਬਨਣ ਦਾ ਤਾਜ ਸਜਦਾ
ਹੈ ਤੇ ਕਿਸ ਪਾਰਟੀ ਦੀ ਇਸ ਵਾਰ ਪੰਜਾਬ ‘ਚ ਸਰਕਾਰ ਬਣਦੀ ਹੈ । ਸਿਆਸੀ ਲੀਡਰਾਂ
ਅਤੇ ਵਰਕਰਾਂ ਨੂੰ ਇਸ ਵਾਰ ਨਤੀਜਿਆਂ ਦੇ ਲਈ 20 ਦਿਨ ਗੁਜਾਰਨੇ ਇੱਕ ਸਾਲ
ਵਾਂਗ ਲੱਗ ਰਹੇ ਹਨ । ਦੂਜੇ ਪਾਸੇ ਅਨੇਕਾਂ ਥਾਵਾਂ ਤੇ ਉਮੀਦਵਾਰਾਂ ਦੀ ਜਿੱਤ
ਹਾਰ ਨੂੰ ਲੈ ਕੇ ਸ਼ਰਤਾਂ ਲੱਗਣ ਦਾ ਦੌਰ ਵੀ ਪੂਰੇ ਸਿਖਰਾਂ ਤੇ ਹੈ ਅਤੇ ਸੱਟਾ
ਬਾਜ਼ਾਰ ਇਸ ਵਾਰ ਸੂਬੇ ‘ਚ ਸਪੱਸ਼ਟ ਬਹੁਮਤ ਨਾਲ ਆਪ ਦੀ ਸਰਕਾਰ ਬਣਾ ਰਿਹਾ ਹੈ
ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ 10 ਮਾਰਚ ਨੂੰ ਕਿਸ ਪਾਰਟੀ ਦੀ ਗੁੱਡੀ
ਅੰਬਰੀ ਚੜ੍ਹਦੀ ਹੈ ।

NO COMMENTS