ਚੇਅਰਮੈਨ ਮੋਫਰ ਨੇ ਪਿੰਡ ਫੱਤਾ ਮਾਲੋਕਾ ਦੀ ਪੰਚਾਇਤ ਨੂੰ ਸੋਂਪੀ ਐਂਬੂਲੈਂਸ 108

0
15

ਮਾਨਸਾ 28 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) — ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਂਬੂਲੈਂਸ 108 ਨੂੰ ਅੱਜ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪਿੰਡ ਫੱਤਾ ਮਾਲੋਕਾ ਦੀ ਪੰਚਾਇਤ ਨੂੰ ਸੌਂਪਿਆ। ਉਨ੍ਹਾਂ ਨੇ ਬਕਾਇਦਾ ਤੌਰ ਤੇ ਝੰਡੀ ਦੇ ਇਸ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਐਂਬੂਲੈਂਸ ਵੈਨ ਇਲਾਕੇ ਦੇ ਮਰੀਜ਼ਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਹੈ ਅਤੇ ਮਰੀਜ਼ਾਂ ਨੂੰ ਹਸਪਤਾਲ ਆਦਿ ਸਿਹਤ ਕੇਂਦਰਾਂ ਵਿੱਚ ਲਿਜਾਣ ਲਈ ਇਹ ਐਂਬੂਲੈਂਸ ਹਰ ਵੇਲੇ ਪਿੰਡ ਫੱਤਾ ਮਾਲੋਕਾ ਦੇ ਬੱਸ ਸਟੈਂਡ ਤੇ ਮੌਜੂਦ ਰਹੇਗੀ। ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਜਿਆਦਾਤਰ ਪਿੰਡਾਂ ਦੇ ਲੋਕ ਇਲਾਜ ਨਾ ਕਰਵਾ ਸਕਣ ਕਾਰਨ ਸਿਹਤ ਕੇਂਦਰਾਂ ਚ ਨਹੀਂ ਪਹੁੰਚਦੇ। ਬਹੁਤੀ ਵਾਰ ਬੇਹੱਦ ਗੰਭੀਰ ਅਤੇ ਲੋੜਵੰਦ ਮਰੀਜ਼ ਇਲਾਜ ਕਾਰਨ ਹੀ ਮੌਤ ਤੇ ਮੂੰਹ ਵਿੱਚ ਚਲਾ ਜਾਂਦਾ ਹੈ। ਅਜਿਹੇ ਮਰੀਜ਼ਾਂ ਲਈ ਇਹ ਐਂਬੂਲੈਂਸ ਵੈਨ ਸਹਾਈ ਸਾਬਿਤ ਹੋਵੇਗੀ। ਇਸ ਮੌਕੇ ਪਿੰਡ ਫੱਤਾ ਮਾਲੋਕਾ ਦੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਮੋਫਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਂਬੂਲੈਂਸ ਵੈਨ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਵੱਡੀਆਂ ਸਹੂਲਤਾਂ ਮਿਲਣਗੀਆਂ। ਇਸ ਮੌਕੇ ਪੰਚ ਭੋਲਾ ਸਿੰਘ, ਜਸਵੀਰ ਸਿੰਘ, ਹਰਦੇਵ ਸਿੰਘ, ਚਿਤਵੰਤ ਸਿੰਘ, ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ, ਸੁੱਖੀ ਭੰਮਾ, ਅਮ੍ਰਿੰਤ ਸਿੰਘ ਆਦਿ ਮੌਜੂਦ ਸਨ।

NO COMMENTS