ਚੇਅਰਮੈਨ ਮੋਫਰ ਨੇ ਤਿੰਨ ਮਹੀਨਿਆਂ ਦੀ ਤਨਖਾਹ ਕੋਵਿਡ-19 ਲਈ ਡੀ.ਸੀ ਨੂੰ ਸੋਂਪੀ

0
35

ਮਾਨਸਾ 2 ਜੁਲਾਈ ( (ਸਾਰਾ ਯਹਾ/ ਬਲਜੀਤ ਪਾਲ): ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਆਪਣੇ ਸਰਕਾਰੀ ਫੰਡ ਤਿੰਨ ਮਹੀਨਿਆਂ ਦੀ ਤਨਖਾਹ 51000 ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਗੁਪਤਾ ਨੂੰ ਦੇਰ ਸ਼ਾਮ ਕੋਵਿਡ-19 ਵਿੱਚ ਯੋਗਦਾਨ ਪਾਉਣ ਲਈ ਦਿੱਤਾ। ਇਸੇ ਦੌਰਾਨ ਉਨ੍ਹਾਂ ਨਾਲ ਆਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਵੀ ਮੌਜੂਦ ਸਨ। ਸ: ਮੋਫਰ ਦਾ ਕਹਿਣਾ ਹੈ ਕਿ ਭਲਾਂ ਹੀ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਨੂੰ ਪੰਜਾਬ ਸਰਕਾਰ ਨੇ ਠੱਲ੍ਹ ਪਾ ਲਈ ਹੈ। ਪਰ ਹਲੇ ਵੀ ਇਸ ਨੂੰ ਰੋਕਣ ਦੀ ਬਹੁਤ ਜਰੂਰਤ ਹੈ। ਵੀਰਵਾਰ ਦੀ ਸ਼ਾਮ ਨੂੰ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਆਪਣੀ ਤਿੰਨ ਮਹੀਨਿਆਂ ਦੀ ਤਨਖਾਹ ਦਾ ਚੈੱਕ ਕੋਵਿਡ-19 ਦਾਨ ਵਿੱਚ ਪਾਇਆ ਹੈ। ਉਨ੍ਹਾਂ ਨੇ ਇਹ ਚੈੱਕ ਡੀ.ਸੀ ਮਹਿੰਦਰਪਾਲ ਗੁਪਤਾ ਨੂੰ ਸੋਂਪਦਿਆਂ ਕਿਹਾ ਕਿ ਇਹ ਰਕਮ ਸਰਕਾਰੀ ਕੋਵਿਡ-19 ਸਹਾਇਤਾ ਵਿੱਚ ਭੇਜੀ ਜਾਵੇ। ਬਿਕਰਮ ਮੋਫਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਅੱਜ ਵੀ ਸਾਡੇ ਲਈ ਖਤਰਾ ਹੈ। ਇਸ ਵਿੱਚ ਪੰਜਾਬ ਸਰਕਾਰ ਨੇ ਗਰੀਬ ਵਰਗ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਕੇ ਉਨ੍ਹਾਂ ਦੀ ਵੱਡੀ ਮਦਦ ਕੀਤੀ ਹੈ, ਜਿਸ ਸਿਲਸਿਲਾ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਯੋਗਦਾਨ ਪਾਉਣਾ ਮਨੁੱਖਤਾ ਦੀ ਸੇਵਾ ਦੇ ਬਰਾਬਰ ਹੈ। ਇਸ ਵਿੱਚ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਦੇਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨੇ ਸ: ਮੋਫਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਿਣਕੇ-ਤਿਣਕੇ ਨਾਲ ਵੱਡੀ ਸਹਾਇਤਾ ਬਣਦੀ ਹੈ। ਸ: ਮੋਫਰ ਦਾ ਇਹ ਯੋਗਦਾਨ ਗਰੀਬ ਵਰਗ ਦੀ ਸਹਾਇਤਾ ਲਈ ਕਾਰਗਰ ਹੋਵੇਗਾ। ਇਸ ਮੌਕੇ ਐੱਸ.ਡੀ.ਐੱਮ ਬੁਢਲਾਡਾ ਸਾਗਰ ਸੇਤੀਆ ਆਈ.ਏ.ਐੱਸ, ਐੱਸ.ਡੀ.ਐੱਮ ਮਾਨਸਾ ਸਰਬਜੀਤ ਕੌਰ, ਜੈਲਦਾਰ ਗੁਰਪਾਲ ਸਿੰਘ ਜੋੜਕੀਆ, ਸਰਪੰਚ ਗੁਰਵਿੰਦਰ ਸਿੰਘ ਪੰਮੀ, ਸੁੱਖੀ ਭੰਮੇ, ਜਸਵਿੰਦਰ ਭੰਗੂ, ਸੰਦੀਪ ਸਿੰਘ ਭੰਗੂ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 

NO COMMENTS