*ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਸੁਖਵੀਰ ਸਿੰਘ ਨੇ ਕੀਤਾ ਸੱਤਵੀਂ ਨਾਈਟ ਦਾ ਉਦਘਾਟਨ*

0
33

ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਸੁਖਵੀਰ ਸਿੰਘ ਨੇ ਕੀਤਾ
ਸੱਤਵੀਂ ਨਾਈਟ ਦਾ ਉਦਘਾਟਨ
ਡੈਵੀ ਗਰਗ ਅਤੇ ਵਰੁਣ ਕੁਮਾਰ ਨੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ
ਆਰਤੀ ਦੀ ਰਸਮ ਕੀਤੀ ਅਦਾ
ਸ਼੍ਰੀ ਰਾਮ ਜੀ ਅਤੇ ਭਰਤ ਜੀ ਦੇ ਮਿਲਾਪ ਦੇ ਦ੍ਰਿਸ਼ ਨੂੰ ਦੇਖ ਦਰਸ਼ਕ ਹੋਏ ਭਾਵੁਕ

ਮਾਨਸਾ, 07 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕਲ¤ਬ ਦੀ ਸੁਨਿਹਰੀ ਸਟੇਜ਼ ਤੋਂ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀਂ ਨਾਈਟ ਦਾ ੳੇੁਦਘਾਟਨ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਕੇ.ਐਸ. ਸੋਲਰ ਇਨਫਰਾ ਡਿਵੈਲਪਰਜ਼ ਅਤੇ ਮਹਿਫ਼ਲ ਹੋਟਲ ਸੁਖਵੀਰ ਸਿੰਘ ਵੱਲੋਂ ਕੀਤਾ ਗਿਆ ਅਤੇ ਆਰਤੀ ਦੀ ਰਸਮ ਡੈਵੀ ਗਰਗ ਅਤੇ ਵਰੁਣ ਕੁਮਾਰ ਫਲਾਈ ਵਿਜ਼ਨ ਕੰਨਸਲਟੈਂਟ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੀ ਰਮਾਇਣ ਜੀ ਤੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਹਨ ਅਤੇ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ।ਉਨ੍ਹਾਂ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।


ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਸੀਨੀਅਰ, ਕਲੱਬ ਦੇ ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸ਼ੁਸੀਲ ਕੁਮਾਰ ਵਿੱਕੀ, ਸਟੇਜ—ਕਮ—ਪ੍ਰੈਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ ਅਤੇ ਨਵਜੋਤ ਬੱਬੀ ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਬੀਬਾ ਬਜਾਜ, ਜਗਨਨਾਥ ਕੋਕਲਾ, ਮਨੋਜ ਕੁਮਾਰ, ਰਾਜੀਵ ਕੁਮਾਰ ਮਾਨਾਂਵਾਲਾ, ਸਮਰ ਸ਼ਰਮਾ, ਰਾਜੂ ਬਾਵਾ, ਜੀਵਨ, ਸੰਦੀਸ਼, ਦੀਪਕ ਦੀਪੂ, ਇੰਦਰਜੀਤ ਮੌਜੂਦ ਸਨ।


ਇਸ ਤੋਂ ਪਹਿਲਾਂ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ ਨੇ ਮੁ¤ਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਕਲ¤ਬ ਦੀ ਮਨੇਜਮੇੈਂਟ ਵੱਲੋਂ ਮੁ¤ਖ ਮਹਿਮਾਨ ਨੂੰ ਇ¤ਕ ਯਾਦਗਰੀ ਚਿµਨ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਪੂਰੀ ਲਗਨ ਅਤੇ ਸ਼ਰਧਾ ਨਾਲ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਮੰਚਨ ਦੌਰਾਨ ਕੋਈ ਵੀ ਮਰਿਆਦਾ ਭੰਗ ਨਾ ਹੋਵੇ।ਉਨ੍ਹਾਂ ਸ਼੍ਰੀ ਰਾਮ ਚੰਦਰ ਜੀ ਦੀ ਲੀਲਾ ਦੇਖਣ ਆਉਣ ਵਾਲੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ।


ਕਲੱਬ ਦੇ ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ, ਵਿਨੋਦ ਪਠਾਨ, ਮੁਕੇਸ਼ ਬਾਂਸਲ ਅਤੇ ਤਰਸੇਮ ਹੋਂਡਾ ਨੇ ਦੱਸਿਆ ਕਿ ਭਰਤ ਮਿਲਾਪ ਦੀ ਨਾਈਟ ਦਾ ਆਰµਭ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ। ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਭਰਤ ਅਤੇ ਸਤਰੂਘਨ ਆਪਣੇ ਨਾਨਕੇ ਤੋਂ ਵਾਪਸ ਅਯੁੱਧਿਆ ਪਰਤਦੇ ਹਨ, ਉਨ੍ਹਾਂ ਨੂੰ ਸ਼ਹਿਰ ਦੇ ਬਜਾਰ ਸੁਨੇ-ਸੁਨੇਲੱਗਦੇ ਹਨ।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ, ਉਹਨਾਂ ਨੂੰ ਆਪਣੇ ਪਿਤਾ ਜੀ ਦੀ ਮੌਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਜੀ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਵਚਨਾਂ ਕਰਕੇ ਵਣ ਨੂੰ ਗਏ ਸਨ ਤਾਂ ਉਹ ਸਾਰਿਆ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਂਦੇ ਹਨ, ਚਿੱਤਰਕੂਟ ਵਿਖੇ ਭਗਵਾਨ ਸ਼੍ਰੀ ਰਾਮ ਤੇ ਭਰਤ ਜੀ ਦਾ ਮਿਲਾਪ ਅਤੇ ਭਰਤ ਜੀ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਵਚਨ ਹੈ, ਉਸ ਨੂੰ ਪੁੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਂਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਦੇਖਣ ਯੋਗ ਸੀ। ਇਨ੍ਹਾਂ ਦ੍ਰਿਸ਼ਾਂ ਨੇ ਭਾਵੁਕ ਮਾਹੌਲ ਪੈਦਾ ਕਰ ਕੇ ਦਰਸ਼ਕਾਂ ਦੀਆਂ ਅੱਖਰਾਂ ਵਿੱਚ ਅੱਥਰੂ ਲਿਆ ਦਿੱਤੇ।
ਐਕਟਰ ਬਾਡੀ ਦੇ ਪ੍ਰਧਾਨ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਭਗਵਾਨ ਰਾਮ ਦੀ ਭੂਮਿਕਾ ਵਿੱਚ ਵਿਪਨ ਅਰੋੜਾ, ਮਾਤਾ ਸੀਤਾ ਡਾ. ਵਿਕਾਸ ਸ਼ਰਮਾ, ਲਕਸ਼ਮਣ ਸੋਨੂੰ ਰ¤ਲਾ, ਭਰਤ ਕੇਸ਼ੀ ਸ਼ਰਮਾ (ਡਾਇਰੈਕਟਰ)

NO COMMENTS