ਚੁਣੌਤੀਆਂ ਦੇ ਬਾਵਜੂਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਫ਼ਲਤਾਪੂਰਵਕ ਖਰੀਦ ਪ੍ਰੀਕ੍ਰਿਆ ਨੇਪਰੇ ਚਾੜ੍ਹੀ:- ਭਾਰਤ ਭੂਸ਼ਨ ਆਸ਼ੂ

0
13

ਚੰਡੀਗੜ੍ਹ:- 30 ਦਸੰਬਰ, (ਸਾਰਾ ਯਹਾ / ਮੁੱਖ ਸੰਪਾਦਕ) ਕੋਵਿਡ ਮਹਾਂਵਾਰੀ ਦੌਰਾਨ ਜਦੋਂ ਦੁਨੀਆਂ ਭਰ ਵਿਚ ਸਾਰਾ ਕੁਝ ਰੁੱਕ ਗਿਆ ਸੀ ਤਾਂ ਉਸ ਸਮੇਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਕਿਸਾਨਾਂ ਵੱਲੋਂ ਪੁੱਤਾਂ ਵਾਗੂੰ ਪਾਲੀ ਫ਼ਸਲ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਨਵੇਕਲੇ ਕਿਸਮ ਦੇ ਪ੍ਰਬੰਧ ਕੀਤੇ ਗਏ।ਉਕਤ ਪ੍ਰਗਟਾਵਾ ਪੰਜਾਬ ਦੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਰਤ ਭੂਸ਼ਨ ਆਸੂ ਵੱਲੋਂ ਕੀਤਾ ਗਿਆ। 

ਸ਼੍ਰੀ ਆਸ਼ੂ ਨੇ ਦੱਸਿਆ ਕਿ 23 ਮਾਰਚ, 2020 ਨੂੰ ਸੂਬੇ ਵਿਚ ਲਾਕ-ਡਾਊਨ/ਕਰਫਿਊ ਲਾਗੂ ਹੋ ਗਿਆ ਸੀ, ਜਦ ਕਿ ਕਿਸਾਨਾਂ ਦੀ ਫ਼ਸਲ ਵਿਸਾਖੀ ਤੱਕ ਤਿਆਰ ਹੋ ਜਾਂਦੀ ਹੈ। ਲਾਕ-ਡਾਊਨ ਦੌਰਾਨ ਜਦੋ ਇਹ ਗੱਲ ਆਮ ਚਰਚਾ ਦਾ ਵਿਸ਼ਾ ਸੀ ਕਿ ਇਸ ਵਾਰ ਕੋਵਿਡ-19 ਕਾਰਨ ਖਰੀਦ ਕਰਨੀ ਮੁਸ਼ਕਿਲ ਹੈ ਤਾਂ ਵਿਭਾਗ ਵੱਲੋਂ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਇਕ ਸੁਝੱਜੀ ਨੀਤੀ ਘੜ ਕੇ ਖਰੀਦ ਪ੍ਰੀਕ੍ਰਿਆ 15 ਅਪ੍ਰੈਲ ਨੂੰ ਆਰੰਭ ਕੀਤੀ ਗਈ। 

ਉਹਨਾਂ ਦੱਸਿਆ ਕਿ ਖਰੀਦ ਦੌਰਾਨ ਕੋਰੋਨਾਂ ਵਾਇਰਸ ਫੈਲਣ ਤੋਂ ਰੋਕਣ ਲਈ ਸੁਝੱਜੇ ਪ੍ਰਬੰਧ ਕੀਤੇ ਗਏ ਸਨ, ਜਿਸ ਰਾਹੀਂ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਨੂੰ ਪਾਸ ਜਾਰੀ ਕਰਨ ਤੋਂ ਇਲਾਵਾ ਸੈਨੇਟਾਈਜੇਸ਼ਨ, ਸੈਨੇਟਾਈਜਰ, ਮਾਸ਼ਕ ਅਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਪ੍ਰਬੰਧ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਕਣਕ ਦੀ ਪੂਰੀ ਖਰੀਦ ਪ੍ਰੀਕ੍ਰਿਆ ਦੌਰਾਨ ਕੋਰੋਨਾ ਵਾਇਰਸ ਫੈਲਣ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸੀਜਨ ਦੌਰਾਨ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ 127.69 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ 1925/- ਰੁਪਏ ਐਮ.ਐਸ.ਪੀ. ਦੇ ਭਾਅ ਤੇ ਕੀਤੀ ਗਈ ਅਤੇ ਖਰੀਦ ਸਬੰਧੀ ਅਦਾਇਗੀ 48 ਘੰਟਿਆਂ ਵਿਚ ਕਿਸਾਨਾਂ ਨੂੰ ਕਰ ਦਿੱਤੀ ਗਈ।

ਸ਼੍ਰੀ ਆਸ਼ੂ ਨੇ ਦੱਸਿਆ ਕਿ ਝੋਨੇ ਦੀ ਖਰੀਦ ਸਬੰਧੀ ਵੀ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਅਤੇ ਸੂਬੇ ਵਿਚ ਮੰਡੀਆਂ ਦੀ ਗਿਣਤੀ ਨੂੰ ਆਰਜ਼ੀ ਤੌਰ ਤੇ ਵਧਾ ਕੇ 4200 ਦੇ ਕਰੀਬ ਕਰ ਦਿਤਾ ਗਿਆ ਸੀ ਅਤੇ ਇਸ ਦੌਰਾਨ 203.96 ਲੱਖ ਮੀਟਿਰਿਕ ਟਨ ਝੋਨੇ ਦੀ ਖਰੀਦ 1888/- ਰੁਪਏ ਪ੍ਰਤੀ ਕੁਆਇਟਲ ਐਮ.ਐਸ.ਪੀ. ਰਾਹੀਂ ਕੀਤੀ ਗਈ।

NO COMMENTS