*ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਵੀਡੀਓ ਕਾਨਫਰੰਸ ਰਾਹੀਂ ਵਕੀਲਾਂ ਦੀ ਕੀਤੀ ਨਿਯੁਕਤੀ*

0
3

ਮਾਨਸਾ, 31 ਜਨਵਰੀ(ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਯਤਨਾਂ ਸਦਕਾ ਮਾਣਯੋਗ ਸ੍ਰੀ ਰਵੀ ਸ਼ੰਕਰ ਝਾਅ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਏ.ਡੀ.ਆਰ ਸੈਂਟਰ ਮਾਨਸਾ ਵਿਖੇ ਵੀਡੀਓ ਕਾਨਫਰੰਸ ਰਾਹੀਂ ਐੱਲ.ਏ.ਡੀ.ਸੀ ਸਕੀਮ ਦੇ ਤਹਿਤ ਵੱਖ ਵੱਖ ਅਹੁੱਦਿਆਂ ਦੇ ਲਈ ਵਕੀਲਾਂ ਦੀ ਨਿਯੁਕਤੀ ਕੀਤੀ ਗਈ।
ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ, ਮਾਨਸਾ ਮਿਸ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਜਿਲ੍ਹਾ ਡਿਫੈਂਸ ਕਾਊਂਸਲ ਵਜੋਂ ਸ੍ਰੀ ਗੁਰਪਿਆਰ ਸਿੰਘ ਅਤੇ ਅਡੀਸ਼ਨਲ ਡਿਫੈਂਸ ਕਾਊਂਸਲ ਵਜੋਂ ਦੀਪਇੰਦਰ ਸਿੰਘ ਅਤੇ 3 ਲੀਗਲ ਸਹਾਇਕ ਮਿਸ ਰਾਧਿਕਾ ਖੋਸਲਾ, ਸ਼੍ਰੀ ਸਿੰਕਦਰ ਸਿੰਘ, ਸ਼੍ਰੀ ਰਾਜਵੀਰ ਸਿੰਘ ਦੀ ਨਿਯੁਕਤੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਦਾ ਲੀਗਲ ਸਰਵਿਸ ਅਥਾਰਟੀ ਵਿੱਚ ਹੋਰ ਵਿਸ਼ਵਾਸ ਵਧੇਗਾ। ਐੱਲ.ਏ.ਡੀ.ਸੀ. ਸਕੀਮ ਨਾਲ ਲੋਕਾਂ ਵਿਚ ਸਸਤੇ ਅਤੇ ਛੇਤੀ ਨਿਆਂ ਦੀ ਉਮੀਦ ਵਧੇਗੀ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਿਸਟਮ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ।    I/500074/202

NO COMMENTS