ਚੀਫ਼ ਆਫ਼ ਡਿਫ਼ੈਂਸ ਸਟਾਫ਼ ਬਿਪਿਨ ਰਾਵਤ ਦਾ ਐਲਾਨ, ‘ਅਸੀਂ ਜੰਗ ਲਈ ਪੂਰੀ ਤਰ੍ਹਾਂ ਤਿਆਰ’

0
23

ਨਵੀਂ ਦਿੱਲੀ 14,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੂਰਬੀ ਲੱਦਾਖ ’ਚ ਚੀਨ ਨਾਲਾ ਲੱਗਦੀ ਅਸਲ ਕੰਟਰੋਲ ਰੇਖਾ ਉੱਤੇ ਪਿਛਲੇ ਅੱਠ ਮਹੀਨਿਆਂ ਤੋਂ ਜਾਰੀ ਤਣਾਅ ਦੌਰਾਨ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਉੱਤਰ ਦੀ ਕੌਮਾਂਤਰੀ ਸਰਹੱਦ ਵੱਲੋਂ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਦੇ ਚੱਲਦਿਆਂ ਜ਼ਮੀਨ, ਆਕਾਸ਼ ਤੇ ਸਮੁੰਦਰ ਵਿੱਚ ਉੱਚ ਪੱਧਰੀ ਤਿਆਰੀ ਜ਼ਰੂਰੀ ਹੋ ਗਈ ਸੀ।

ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਪੂਰਾ ਭਰੋਸਾ ਹੈ ਕਿ ਭਾਰਤੀ ਸੁਰੱਖਿਆ ਬਲ ਧਰਤੀ, ਆਕਾਸ਼ ਜਾਂ ਸਮੁੰਦਰ ਵਿੱਚ ਆਪਣੀ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਸਰ ਬਾਕੀ ਨਹੀਂ ਛੱਡਣਗੇ। ਚੀਫ਼ ਆਫ਼ ਡਿਫ਼ੈਂਸ ਸਟਾਫ਼ ਨੇ ਅੱਗੇ ਕਿਹਾ,‘ਲੱਦਾਖ ’ਚ ਸਾਡੇ ਨਾਲ ਰੇੜਕਾ ਬਣਿਆ ਹੋਇਆ ਹੈ ਤੇ ਇਸੇ ਆਧਾਰ ਉੱਤੇ ਚੀਨ ਦੇ ਖ਼ੁਦਮੁਖਤਿਆਰ ਖੇਤਰ ਤਿੱਬਤ ’ਚ ਕੁਝ ਨਿਰਮਾਣ ਗਤੀਵਿਧੀਆਂ ਚੱਲ ਰਹੀਆਂ ਹਨ। ਆਪਣੇ ਫ਼ੌਜੀ ਹਿਤ ਨੂੰ ਵੇਖਦਿਆਂ ਹਰ ਦੇਸ਼ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਤਿਆਰੀ ਕਰੇਗਾ।’

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਭਵਿੱਖ ਦੀ ਜੰਗ ਨੂੰ ਵੇਖਦਿਆਂ ਤਕਨੀਕ ਵੱਲ ਵੇਖੀਏ। ਉੱਤਰੀ ਸਰਹੱਦ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਅਸੀਂ ਕਰ ਰਹੇ ਹਾਂ, ਉਸ ਲਈ ਸਾਡੇ ਕੋਲ ਵਾਜਬ ਬਲ ਹੈ। ਸੀਡੀਐਸ ਨੇ ਅੱਗੇ ਕਿਹਾ ਕਿ  ਦੂਜੀ ਧਿਰ ਨੂੰ ਵਧੇਰੇ ਫ਼ਿਕਰ ਹੋਣੀ ਚਾਹੀਦੀ ਹੈ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।

NO COMMENTS