*ਚੀਫ਼ ਜਸਟਿਸ ਸ਼. ਰਵੀ ਸ਼ੰਕਰ ਝਾਅ ਨੇ ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ ਦੇ ਦਫਤਰ ਦਾ ਉਦਘਾਟਨ ਕੀਤਾ*

0
16

ਮਾਨਸਾ, 31 ਜਨਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) : ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਯਤਨਾਂ ਸਦਕਾ ਜਿਲ੍ਹਾ ਕਚਹਿਰੀ, ਮਾਨਸਾ ਵਿਖੇ ਮਾਨਯੋਗ ਸ਼੍ਰੀਮਾਨ ਜਸਟਿਸ ਸ. ਰਵੀ ਸ਼ੰਕਰ ਝਾਅ, ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ ਦੇ ਦਫ਼ਤਰ ਦਾ ਉਦਘਾਟਨ ਕੀਤਾ ਜਿਸ ਵਿੱਚ ਏਡੀਆਰ ਸੈਂਟਰ ਮਾਨਸਾ ਵਿਖੇ ਐਲਏਡੀਸੀ ਸਕੀਮ ਅਧੀਨ ਵੱਖ-ਵੱਖ ਅਸਾਮੀਆਂ ਲਈ ਵਕੀਲ ਅਪਰਾਧਿਕ ਕਿਸਮ ਦੇ ਕੇਸ ਦਾ ਬਚਾਅ ਕਰਨਗੇ। ਇਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਉਪਰੰਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਬਤੌਰ ਕਾਨੂੰਨੀ ਸਹਾਇਤਾ ਰੱਖਿਆ ਵਕੀਲ ਸ. ਗੁਰਪਿਆਰ ਸਿੰਘ ਅਤੇ ਸ. ਦੀਪਇੰਦਰ ਸਿੰਘ ਅਤੇ 3 ਕਾਨੂੰਨੀ ਸਹਾਇਕ ਸ਼੍ਰੀਮਤੀ ਰਾਧਿਕਾ ਖੋਸਲਾ, ਸ਼. ਸਿੰਕਦਰ ਸਿੰਘ, ਸ. ਰਾਜਵੀਰ ਸਿੰਘ ਨੂੰ ਵਧੀਕ ਰੱਖਿਆ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਪ੍ਰਣਾਲੀ ਦੇ ਸ਼ੁਰੂ ਹੋਣ ਨਾਲ ਲੋਕਾਂ ਦਾ ਕਾਨੂੰਨੀ ਸੇਵਾ ਅਥਾਰਟੀ ‘ਤੇ ਭਰੋਸਾ ਵਧੇਗਾ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਸਿਸਟਮ ਆਉਣ ਵਾਲੇ ਦਿਨਾਂ ਵਿੱਚ ਲੀਗਲ ਏਡ ਸਰਵਿਸਿਜ਼ ਅਥਾਰਟੀ, ਮਾਨਸਾ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।

NO COMMENTS