ਚੀਨ ਨਾਲ ਤਣਾਅ ਵਿਚਾਲੇ ਭਾਰਤ ਦਾ ਵੱਡਾ ਫੈਸਲਾ, ਫੌਜ ਕਰੇਗੀ ਜੰਗ ਲਈ ਹਥਿਆਰਾਂ ਤੇ ਗੋਲਾ ਬਾਰੂਦ ਦਾ ਸਟੌਕ

0
36

ਨਵੀਂ ਦਿੱਲੀ 13,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਚੀਨ ਨਾਲ ਚੱਲ ਰਹੇ ਤਣਾਅ ਵਿਚਾਲੇ ਭਾਰਤ ਨੇ ਵੱਡਾ ਕੱਦਮ ਚੁੱਕਿਆ ਹੈ। ਪੂਰਬੀ ਲੱਦਾਖ ‘ਚ ਚੀਨ ਦੇ ਨਾਲ ਜਾਰੀ ਤਣਾਅ ਵਿਚਾਲੇ ਨਵੇਂ ਅਧਿਕਾਰ ਤਹਿਤ ਸੁਰੱਖਿਆ ਬਲਾਂ ਨੂੰ ਹੁਣ 15 ਦਿਨਾਂ ਦੇ ਜੰਗ ਲਈ ਹਥਿਆਰਾਂ ਤੇ ਗੋਲਾ ਬਾਰੂਦ ਦਾ ਸਟਾਕ ਤਿਆਰ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਹੈ। ਐਮਰਜੈਂਸੀ ਖਰੀਦ ਸ਼ਕਤੀਆਂ ਦੀ ਵਰਤੋਂ ਕਰਦਿਆਂ ਭਾਰਤ ਸਥਾਨਕ ਅਤੇ ਵਿਦੇਸ਼ੀ ਸਰੋਤਾਂ ਤੋਂ ਰੱਖਿਆ ਉਪਕਰਣ ਤੇ ਅਸਲੇ ਦੀ ਖਰੀਦ ਕਰੇਗਾ। ਇਸ ਖਰੀਦ ਲਈ 50,000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ।


ਇਹ ਕਦਮ ਚੀਨ ਤੇ ਪਾਕਿਸਤਾਨ ਨਾਲ ਟੂ-ਫਰੰਟ ਯੁੱਧ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਪੁਖਤਾ ਤਿਆਰੀ ਦੀ ਦਿਸ਼ਾ ‘ਚ ਦੇਖਿਆ ਜਾ ਰਿਹਾ ਹੈ। ਹੁਣ ਤੱਕ, ਫੌਜ ਨੂੰ 10 ਦਿਨਾਂ ਦੀ ਲੜਾਈ ਲਈ ਸਟਾਕ ਜਮ੍ਹਾ ਕਰਨ ਦੀ ਆਜ਼ਾਦੀ ਸੀ ਪਰ ਹੁਣ ਇਸ ਨੂੰ ਵਧਾ ਕੇ 15 ਦਿਨ ਕਰ ਦਿੱਤਾ ਗਿਆ ਹੈ।

ਨਿਊਜ਼ ਏਜੰਸੀ ANI ਅਨੁਸਾਰ ਦੁਸ਼ਮਣਾਂ ਨਾਲ 15 ਦਿਨਾਂ ਦੀ ਜੰਗ ਲਈ ਸਟਾਕ ਤਿਆਰ ਕਰਨ ਲਈ ਹੁਣ ਬਹੁਤ ਸਾਰੇ ਹਥਿਆਰ ਪ੍ਰਣਾਲੀ ਅਤੇ ਗੋਲਾ ਬਾਰੂਦ ਹਾਸਲ ਕੀਤੇ ਜਾ ਰਹੇ ਹਨ। ਸਟਾਕਿੰਗ ਹੁਣ 10 ਦਿਨਾਂ ਦੀ ਬਜਾਏ 15 ਦਿਨ ਤੱਕ ਦੇ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਰੱਖਿਆ ਬਲਾਂ ਲਈ ਸਟਾਕ ਲਿਮਟ ਵਧਾਉਣ ਦੀ ਮਨਜ਼ੂਰੀ ਕੁਝ ਸਮਾਂ ਪਹਿਲਾਂ ਦਿੱਤੀ ਗਈ ਸੀ।

ਦੱਸ ਦੇਈਏ ਕਿ ਪਹਿਲੇ 40 ਦਿਨਾਂ ਦੀ ਲੜਾਈ ਲਈ ਆਰਮਡ ਫੋਰਸਿਜ਼ ਨੂੰ ਸਟਾਕ ਰੱਖਣ ਦੀ ਆਗਿਆ ਦਿੱਤੀ ਗਈ ਸੀ। ਪਰ ਇਹ ਹਥਿਆਰਾਂ ਤੇ ਗੋਲਾ ਬਾਰੂਦ ਦੇ ਸਟਾਕ ਵਿੱਚ ਮੁਸ਼ਕਲ ਹੋਣ ਦੇ ਨਾਲ-ਨਾਲ ਯੁੱਧ ਦੇ ਬਦਲਦੇ ਸੁਭਾਅ ਦੇ ਕਾਰਨ 10 ਦਿਨ ਰਹਿ ਗਿਆ। ਉੜੀ ਹਮਲੇ ਤੋਂ ਬਾਅਦ, ਇਹ ਮਹਿਸੂਸ ਕੀਤਾ ਗਿਆ ਕਿ ਯੁੱਧ ਲਈ ਸਟਾਕ ਘੱਟ ਹੈ। ਇਸ ਲਈ ਹੁਣ ਇਸ ਵਿੱਚ ਵਾਧਾ ਕਰਕੇ 15 ਦਿਨ ਕੀਤਾ ਗਿਆ ਹੈ।

NO COMMENTS