ਮਾਨਸਾ, 01 ਅਪ੍ਰੈਲ ,(ਸਾਰਾ ਯਹਾ, ਬਲਜੀਤ ਸ਼ਰਮਾ)- ਦੇਸ਼ ਵਿਚ ਆਈ ਸੰਕਟ ਦੀ ਘੜੀ ਵਿਚ ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਜਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾਵੇ ਅਤੇ ਹਰ ਪਰਿਵਾਰ ਤੱਕ ਪਹੁੰਚ ਕਰਕੇ ਉਨ੍ਹਾਂ ਲਈ ਭਰ ਪੇਟ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਇਹ ਪ੍ਰਗਟਾਵਾ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਸਥਾਨਕ ਚਿੰਤਾਹਰਨ ਰੇਲਵੇ ਤ੍ਰਿਵੈਣੀ ਮੰਦਰ ਵਿਖੇ ਕਰੋਨਾ ਵਾਇਰਸ ਦੇ ਚੱਲਦਿਆਂ ਜਰੂਰਤਮੰਦ ਲੋਕਾਂ ਲਈ ਭੋਜਨ ਤਿਆਰ ਕਰਨ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਮਾਨਸਾ ਦੀਆਂ ਸਮਾਜ ਸੇਵੀ ਸੰਸਥਾਵਾਂ ਇੱਕੋ ਜਗ੍ਹਾ ਇੱਕੱਠੀਆਂ ਹੋ ਕੇ ਜਰੂਰਤਮੰਦ ਲੋਕਾਂ ਲਈ ਰਾਸ਼ਨ ਅਤੇ ਭੋਜਨ ਦਾ ਪ੍ਰਬੰਧ ਕਰਦੀਆਂ ਹਨ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਵਲੋਂ ਵੀ ਹਰ ਸੰਭਵ ਸਹਿਯੋਗ ਦੱਤਾ ਜਾਵੇਗਾ। ਵਰਨਣਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਵਿਚ ਭਾਵੇਂ ਲਾਕ ਡਾਊਨ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ ਜੋ ਅਜੇ ਤੱਕ ਜਾਰੀ ਹੈ। ਕਰਫਿਊ ਦੌਰਾਨ ਰੋਜਾਨਾ ਕਮਾਈ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਲੋਕ ਵੀ ਆਪਣੇ ਘਰਾਂ ਵਿਚ ਬੰਦ ਹਨ। ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਉਥੇ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਉਨ੍ਹਾਂ ਪਰਿਵਾਰਾਂ ਦੇ ਲਈ ਕੁਝ ਕਰੀਏ ਅਤੇ
ਪ੍ਰਸ਼ਾਸਨ ਵਲੋਂ ਵੀ ਇਸ ਸਬੰਧੀ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਕਿਹਾ ਕਿ ਭਾਵੇ ਚਿੰਤਾਹਰਨ ਰੇਲਵੇ ਤ੍ਰਿਵੈਣੀ ਮੰਦਰ ਮਾਨਸਾ ਵੱਲੋ ਪਿਛਲੇ 22 ਸਾਲਾਂ ਤੋਂ ਲੰਗਰ ਨਿਰੰਤਰ ਚੱਲ ਰਿਹਾ ਹੈ ਅਤੇ ਹਰ ਮਹੀਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਆਈ ਬਿਪਤਾ ਦੀ ਇਸ ਘੜੀ ਵਿਚ ਮਾਨਸਾ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਜਰੂਰਤਮੰਦਾਂ ਲਈ ਲੰਗਰ ਅਤੇ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਮੇ ਸਿਰ ਉਨ੍ਹਾਂ ਨੂੰ ਪੁੱਜਦਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨੇ ਦਿਨ ਕਰਫਿਊ ਚੱਲੇਗਾ ਉਨ੍ਹੇ ਦਿਨ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਨਿਰਸਵਾਰਥ ਚਲਾਇਆ ਜਾਵੇਗਾ ਜਿਹੜੀਆਂ ਸੰਸਥਾਵਾਂ ਇਸ ਲੰਗਰ ਵਿਚ ਆਪਣੀਆਂ ਸੇਵਾਵਾਂ ਦੇ ਰਿਹੀਆਂ ਹਨ ਸ੍ਰੀ ਸਨਾਤਨ ਧਰਮ ਸਭਾ , ਵਿਨੋਦ ਕੁਮਾਰ ਭੱਮਾ, ਬਿੰਦਰ ਪਾਲ, ਸੱਤਪਾਲ ਜੋੜਕੀਆਂ,ਸ੍ਰੀ ਦੁਰਗਾ ਕੀਰਤਨ ਮੰਡਲ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਰਮੇਸ਼ ਟੋਨੀ ਰਾਮ ਨਾਟਕ ਕਲੱਬ, ਸੁਰਿੰਦਰ ਲਾਲੀ, ਵਿਸ਼ਾਲ ਗੋਲਡੀ , ਅਸ਼ੋਕ ਕੁਮਾਰ ਚੇਅਰਮੈਨ ਸ੍ਰੀ ਸੁਭਾਸ਼ ਡਰਾਮਿਟਕ ਕਲੱਬ , ਪ੍ਰਸ਼ੋਤਮ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ , ਸਤੀਸ਼ ਸੇਠੀ ਪ੍ਰਧਾਨ ਸ਼੍ਰੀ ਨੈਨਾ ਦੇਵੀ ਪਾਣੀ ਦਲ , ਜੀਵਨ ਕੁਮਾਰ ਰਾਮ ਲਾਲ ਸ਼ਰਮਾ ,ਪ੍ਰੇਮ ਅੱਗਰਵਾਲ,ਕਿ੍ਸਨ ਬਾਂਸਲ ਸੋਹਨ ਲਾਲ ਠੇਕੇਦਾਰ, ਮਹਾਂਵੀਰ ਜੈਨ ਪਾਲੀ ਸੁਮੀਰ ਛਾਵੜਾ ਰਾਜੇਸ਼ ਠੇਕੇਦਾਰ ਰਾਧੇ ਰਾਧੇ ਪ੍ਰਭਾਤ ਫੇਰੀ ਸੇਵਾ ਮੰਡਲ, ਰਾਜੇਸ਼ ਪੰਧੇਰ ਜਰਨਲ ਸਕੱਤਰ ਸਨਾਤਨ ਧਰਮ ਸਭਾ