ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਵਿਖੇ  ਹਜਾਰਾ ਲੋੜਵੰਦਾਂ ਲਈ ਭੋਜਨ ਤਿਆਰ ਕਰਕੇ ਰੋਜ਼ਾਨਾ ਵੰਡਿਆ ਜਾ ਰਿਹੈ ਗਰੀਬਾਂ ‘ਚ

0
142

ਮਾਨਸਾ, 31 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)-ਦੇਸ਼ ਵਿੱਚੋਂ ਕਰੋਨਾ ਵਾਇਰਸ ਦੇ ਚੱਲਦਿਆਂ  ਦੇਸ਼ ਭਰ ਵਿੱਚ ਭਾਵੇਂ ਲਾਕ ਡਾਊਨ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਹੈ ਜੋ ਅਜੇ ਤੱਕ ਜਾਰੀ ਹੈ। ਕਰਫਿਊ ਦੌਰਾਨ ਰੋਜਾਨ ਕਮਾਈ ਕਰਕੇ  ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਲੋਕ ਵੀ ਆਪਣੇ ਘਰਾਂ ਵਿੱਚ ਬੰਦ ਹਨ।ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਉੁੱਥੇ  ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਉਨ੍ਹਾਂ ਪਰਿਵਾਰਾਂ ਦੇ ਲਈ ਕੁਝ ਕਰੀਏ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਸਬੰਧੀ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਅਸ਼ੋਕ ਲਾਲੀ ਨੇ ਕਿਹਾ ਕਿ ਦੇਸ਼ ਵਿੱਚ ਆਈ ਸੰਕਟ ਦੀ ਘੜੀ ਵਿੱਚ ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇ ਅਤੇ ਹਰ ਪਰਿਵਾਰ ਦਾ ਪੇਟ ਭਰਨ ਲਈ ਰੋਟੀ ਦਾ ਇੰਤਜਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਨਾਲ ਰੋਜ਼ਾਨਾ  ਹਜ਼ਾਰਾ ਗਰੀਬ ਲੋਕਾਂ ਲਈ ਭੋਜਨ ਦੇ ਪੈਕੇਟ ਤਿਆਰ ਕਰਕੇ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਗਰੀਬ ਲੋਕਾਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਇਹ ਮੁਹਿੰਮ ਸੰਕਟ ਤੱਕ ਜਾਰੀ ਰਹੇਗੀ। 


ਇਸ ਮੌਕੇ ਸ਼ਿਵ ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਲਾਲੀ ਅਤੇ ਪ੍ਰਸ਼ੋਤਮ ਬਾਂਸ਼ਲ ਨੇ ਦੱਸਿਆ ਕਿ ਹੁਣ ਪੀੜਿਤ ਪਰਿਵਾਰਾਂ ਦੀ ਮਦਦ ਲਈ ਪਹਿਲਾਂ 10  ਹਜਾਰ ਲੋਕਾਂ ਲਈ ਲੰਗਰ ਤਿਆਰ ਕਰਕੇ ਜਰੂਰਤਮੰਦ ਲੋਕਾਂ ਤੱਕ ਪਹੁੰਚਦਾ ਕਰਕੇ ਉਨ੍ਹਾਂ ਦਾ ਪੇਟ ਭਰਨ ਲਈ ਉਪਰਾਲਾ ਕੀਤਾ ਜਾਦਾਂ ਹੈ ਹੁਣ ਇਸ ਗਿਣਤੀ ਨੂੰ ਵਧਾ ਕੇ 13 ਹਜਾਰ ਲੋਕਾਂ ਲਈ ਲੰਗਰ ਤਿਆਰ ਕਰਕੇ ਵੰਡਿਆ ਜਾ ਰਿਹਾ ਹੈ। ਲੰਗਰ ਦੇ ਨਾਲ ਨਾਲ ਜਰੂਰਤਮੰਦ ਲੋਕਾਂ ਨੂੰ ਚਾਹ ਬਨਾਉਣ ਲਈ ਖੰਡ, ਚਾਹ ਅਤੇ ਮਿਠਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਬਣੇ ਇਸ ਮੰਦਰ ਵਿਖੇ ਪਹਿਲਾਂ ਵੀ ਹਰ ਰੋਜ਼ ਤਿੰਨ ਟਾਇਮ ਲੰਗਰ ਲਗਦਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨੇ ਦਿਨ ਕਰਫਿਊ ਚੱਲੇਗਾ ਉਨ੍ਹੇ ਦਿਨ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਨਿਰਸਵਾਰਥ ਚਲਾਇਆ ਜਾ ਰਿਹਾ ਹੈ ਅਤੇ ਜਿਹੜੀਆਂ ਸੰਸਥਾਵਾਂ ਇਸ ਲੰਗਰ ਵਿਚ ਆਪਣੀਆਂ ਸੇਵਾਵਾਂ ਦੇ ਰਿਹੀਆਂ ਹਨ ਸ੍ਰੀ ਸਨਾਤਨ ਧਰਮ ਸਭਾ , ਵਿਨੋਦ ਕੁਮਾਰ ਭੱਮਾ, ਬਿੰਦਰ ਪਾਲ, ਸੱਤਪਾਲ ਜੋੜਕੀਆਂ,ਸ੍ਰੀ ਦੁਰਗਾ ਕੀਰਤਨ ਮੰਡਲ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਰਮੇਸ਼ ਟੋਨੀ ਰਾਮ ਨਾਟਕ ਕਲੱਬ, ਸੁਰਿੰਦਰ ਲਾਲੀ, ਵਿਸ਼ਾਲ ਗੋਲਡੀ , ਅਸ਼ੋਕ ਕੁਮਾਰ ਚੇਅਰਮੈਨ ਸ੍ਰੀ ਸੁਭਾਸ਼ ਡਰਾਮਿਟਕ ਕਲੱਬ , ਪ੍ਰਸ਼ੋਤਮ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ , ਸਤੀਸ਼ ਸੇਠੀ ਪ੍ਰਧਾਨ ਸ਼੍ਰੀ ਨੈਨਾ ਦੇਵੀ ਪਾਣੀ ਦਲ , ਜੀਵਨ ਕੁਮਾਰ ਰਾਮ ਲਾਲ ਸ਼ਰਮਾ ,ਪ੍ਰੇਮ ਅੱਗਰਵਾਲ,ਕਿ੍ਸਨ ਬਾਂਸਲ ਸੋਹਨ ਲਾਲ ਠੇਕੇਦਾਰ, ਮਹਾਂਵੀਰ ਜੈਨ ਪਾਲੀ ਸੁਮੀਰ ਛਾਵੜਾ ਆਪਣੀਆਂ ਸੇਵਾਵਾਂ ਬਹੁਤ ਤਨਦੇਹੀ ਨਾਲ ਨਿਭਾ ਰਹੇ

NO COMMENTS