ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਵਿਖੇ ਆਈ ਜੀ ਅਰੁਣ ਮਿੱਤਲ ਵਲੋ ਵੀ ਲੰਗਰ ਦੀ ਤਰੀਫ਼ ਕੀਤੀ ਗਈ ਅਤੇ ਵੱਖ-ਵੱਖ ਵਾਰਡਾਂ ਦੇ ਐਮ ਸੀਆ ਨੂੰ ਕੀਤਾ ਉਤਸ਼ਾਹਿਤ..!!

0
149

ਮਾਨਸਾ, 3 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)ਦੇਸ਼ ਵਿੱਚੋਂ ਕਰੋਨਾ ਵਾਇਰਸ ਦੇ ਚੱਲਦਿਆਂ  ਦੇਸ਼ ਭਰ ਵਿੱਚ ਭਾਵੇਂ ਲਾਕ ਡਾਊਨ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਹੈ ਜੋ ਅਜੇ ਤੱਕ ਜਾਰੀ ਹੈ।ਕਰਫਿਊ ਦੌਰਾਨ ਰੋਜਾਨ ਕਮਾਈ ਕਰਕੇ  ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਲੋਕ ਵੀ ਆਪਣੇ ਘਰਾਂ ਵਿੱਚ ਬੰਦ ਹਨ।ਅੱਜ ਮੈਡਮ ਸਰਬਜੀਤ ਕੌਰ ਸਬ ਡਵੀਜ਼ਨ ਮੈਜਿਸਟ੍ਰੇਟ ਨੇ ਚਿੰਤਾਹਰਣ ਸ਼ਿਵ ਤਿਰਵੈਣੀ ਮੰਦਿਰ ਰੇਲਵੇ ਆ ਕੇ ਪ੍ਰਧਾਨ ਅਸ਼ੋਕ ਲਾਲੀ ਨੂੰ ਮਿਲੇ ਅਤੇ ਸਾਰੇ ਮੈਂਬਰਾਂ ਦਾ ਲਗਾਤਾਰ ਚੱਲ ਰਹੇ ਲੰਗਰ ਲਈ ਮਨੋਬਲ ਵਧਾਇਆ ਅਤੇ ਲੰਗਰ ਦੀ ਤਰੀਫ਼ ਕੀਤੀ ਅਤੇ ਐਸ.ਐਸ.ਪੀ ਦਫਤਰ ਸ਼ਿਵ ਤਿਰਵੈਣੀ ਮੰਦਰ ਦੇ ਪ੍ਰਧਾਨ ਨੂੰ ਬੁਲਾ ਕੇ ਆਈ਼ ਜੀ ਅਰੁਣ ਮਿੱਤਲ ਵਲੋ ਵੀ ਲੰਗਰ ਲਈ ਉਤਸ਼ਾਹਿਤ ਕੀਤਾਵੱਖ-ਵੱਖ ਵਾਰਡਾਂ ਦੇ ਐਮ ਸੀ ਆ ਨੂੰ ਆਪਣੇ ਵਾਰਡਾਂ ਨੂੰ ਕੋਰਨਾ ਦੀ ਇਨਫੈਕਸ਼ਨ ਤੋਂ ਬਚਾਉਂਣ ਲਈ ਸੀਲ ਕੀਤਾ ਗਿਆ ਹੈ ਉਨ੍ਹਾਂ ਐਮ ਸੀਆ ਦਾ ਉਤਸ਼ਾਹ ਵਧਾਉਣ ਲਈ ਆਈਂ ਜੀ ਅਰੁਣ ਮਿੱਤਲ ਨੇ ਉਹਨਾਂ ਦੀ ਤਰੀਫ਼ ਕੀਤੀ ਕੋਰਨਾ ਦੀ ਇਨਫੈਕਸ਼ਨ ਤੋਂ ਬਚਾਅ ਲਈ ਪੇਪਰ ਵੀ ਵੰਡੇ ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਉੁੱਥੇ  ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਉਨ੍ਹਾਂ ਪਰਿਵਾਰਾਂ ਦੇ ਲਈ ਕੁਝ ਕਰੀਏ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਸਬੰਧੀ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਅਸ਼ੋਕ ਲਾਲੀ ਨੇ ਕਿਹਾ ਕਿ ਦੇਸ਼ ਵਿੱਚ ਆਈ ਸੰਕਟ ਦੀ ਘੜੀ ਵਿੱਚ ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇ ਅਤੇ ਹਰ ਪਰਿਵਾਰ ਦਾ ਪੇਟ ਭਰਨ ਲਈ ਰੋਟੀ ਦਾ ਇੰਤਜਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਨਾਲ ਰੋਜ਼ਾਨਾ ਹਜ਼ਾਰਾ ਗਰੀਬ ਲੋਕਾਂ ਲਈ ਭੋਜਨ ਦੇ ਪੈਕੇਟ ਤਿਆਰ ਕਰਕੇ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਗਰੀਬ ਲੋਕਾਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਇਹ ਮੁਹਿੰਮ ਸੰਕਟ ਤੱਕ ਜਾਰੀ ਰਹੇਗੀ। 


ਉਨ੍ਹਾਂ ਦੱਸਿਆ ਕਿ ਲੰਗਰ ਦੇ ਨਾਲ ਨਾਲ ਜਰੂਰਤਮੰਦ ਲੋਕਾਂ ਨੂੰ ਚਾਹ ਬਨਾਉਣ ਲਈ ਖੰਡ, ਚਾਹ ਅਤੇ ਮਿਠਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਬਣੇ ਇਸ ਮੰਦਰ ਵਿਖੇ ਪਹਿਲਾਂ ਵੀ ਹਰ ਰੋਜ਼ ਤਿੰਨ ਟਾਇਮ ਲੰਗਰ ਲਗਦਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨੇ ਦਿਨ ਕਰਫਿਊ ਚੱਲੇਗਾ ਉਨ੍ਹੇ ਦਿਨ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਨਿਰਸਵਾਰਥ ਚਲਾਇਆ ਜਾਵੇਗਾ।

NO COMMENTS