ਚਿੰਤਾਹਰਣ ਰੇਲਵੇ ਤਿ੍ਵੇਣੀ ਮੰਦਿਰ ਵਿਚ ਇਸ ਘੜੀ ਵਿਚ ਜਗਦੀਪ ਸਿੰਘ ਨਕਈ ਸਾਬਕਾ ਐਮ ਐਲ ਏ ਨੇ ਦਿੱਤਾ ਲੰਗਰ ਲਈ ਯੋਗਦਾਨ

0
81

ਮਾਨਸਾ, 04, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਚਿੰਤਾਹਰਣ ਰੇਲਵੇ ਤਿ੍ਵੇਣੀ ਮੰਦਿਰ ਇਸ ਘੜੀ ਵਿਚ ਬਣ ਰਿਹਾ ਮਾਨਸਾ ਲੰਗਰ ਲਈ ਜ਼ਰੂਰਤਮੰਦ ਲੋਕਾਂ ਲਈ ਮਸੀਹਾ। ਜਗਦੀਪ ਸਿੰਘ ਨਕਈ ਸਾਬਕਾ ਐਮ ਐਲ ਏ ਨੇ ਦਿੱਤਾ ਲੰਗਰ ਲਈ ਯੋਗਦਾਨ । ਮਾਨਸਾ ਰੇਲਵੇ ਤਿ੍ਵੇਣੀ ਮੰਦਿਰ ਵਿਚ ਵੈਸੇ ਤਾਂ ਪਹਿਲਾਂ ਤੋਂ ਹੀ ਗਰੀਬਾਂ ਲਈ ਦੋ ਟਾਇਮ ਲੰਗਰ ਚਲਦਾ ਹੈ ਰੇਲਵੇ ਸਟੇਸ਼ਨ ਦੇ ਨੇੜੇ ਮੰਦਿਰ ਹੋਣ ਕਰਕੇ ਜੋ ਗਰੀਬ ਯਾਤਰੀ ਰੇਲ ਗੱਡੀ ਰਾਹੀਂ ਦੁਪਹਿਰ ਅਤੇ ਸ਼ਾਮ ਦੇ ਖਾਣੇ ਦੇ ਸਮੇਂ ਸ਼ਹਿਰ ਅੰਦਰ ਆਉਦਾਂ ਹੈ ਉਸ ਨੂੰ ਰੋਟੀ ਦਾਲ ਚਾਵਲ ਦਾ ਲੰਗਰ ਮੰਦਿਰ ਵਿਚ ਮਿਲਦਾ ਹੈ ਵੈਸੇ ਸ਼ਹਿਰ ਵਿਚ ਲਕਸ਼ਮੀ ਨਰਾਇਣ ਮੰਦਰ ਵਿਚ ਵੀ ਦੁਪਹਿਰ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਸ਼ਿਵ ਤਿਰਵੈਣੀ ਮੰਦਿਰ ਵਿਖੇ ਗਰਮੀਆਂ ਵਿਚ ਲੋਕਾਂ ਠੰਡੇ ਪਾਣੀ ਲਾਈ ਵਾਟਰ ਕੂਲਰ ਵੀ ਲੱਗਿਆ ਹੋਇਆ ਹੈ ਅਤੇ ਅਸ਼ੋਕ ਲਾਲੀ ਪ੍ਰਧਾਨ ਰੇਲਵੇ ਤਿ੍ਵੇਣੀ ਮੰਦਿਰ ਵਿਖੇ 10ਗਰੀਬ ਵਿਅਕਤੀ ਨੂੰ ਰਾਸ਼ਨ ਵੰਡਣਾ ਸ਼ੁਰੂ ਕੀਤਾ ਸੀ ਪਰ ਅੱਜ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਪਹਿਲਾਂ ਵੀ ਮੰਦਿਰ ਵਲੋ ਬੇ ਸਹਾਰਾ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਜਿਸ ਦੀ ਗਿਣਤੀ ਤਕਰੀਬਨ800ਤੱਕ ਪੁੱਜ ਗਈ ਜਦੋਂ ਤੋਂ ਇਹ ਕਰੋਨਾ ਵਾਇਰਸ ਦੀ ਫੈਲਿਆ ਹੈ ਉਸ ਦਿਨ ਤੋਂ ਅੱਜ 9ਵਾ ਦਿਨ ਹੈ ਅਤੇ ਹੁਣ ਇਸ ਵੇਲੇ ਮਾਨਸਾ ਦੀਆਂ ਸਾਰੀਆਂ ਸਮਾਜ ਧਾਰਮਿਕ ਸੰਸਥਾਵਾਂ ਵੱਲੋਂ ਇਸ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਜਿਸ ਵਿਚ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਬਾਂਸਲ ਅਤੇ ਯੂਥ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਵਿਸ਼ਾਲ ਗੋਲਡੀ ਜੈਨ ਨੂੰ ਇਸ ਸਮੇਂ ਕੈਸ਼ੀਅਰ ਬਣਾਇਆ ਹੈ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਭੱਮਾ, ਅਤੇ ਸਭਾ ਦੇ ਸੈਕਟਰੀ ਬਿੰਦਰ ਪਾਲ,ਜਰਨਲ ਸਕੱਤਰ ਰਾਜੇਸ਼ ਪੰਧੇਰ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਅਖੰਡ ਪਰਮ ਧਾਮ ਦੇ ਰਾਜੇਸ਼ ਠੇਕੇਦਾਰ, ਭਗਵਾਨ ਸ੍ਰੀ ਪਰਸ਼ੂਰਾਮ ਸੰਗ ਕੀਰਤਨ ਮੰਡਲ ਦੇ, ਪ੍ਰਧਾਨ ਸ਼੍ਰੀ ਰਾਮ ਲਾਲ ਸ਼ਰਮਾ, ਸ਼੍ਰੀ ਨੈਨਾ ਦੇਵੀ ਪਾਣੀ ਦਲ ਦੇ ਪ੍ਰਧਾਨ ਸ਼੍ਰੀ ਸਤੀਸ਼ ਸੇਠੀ, ਜੀਵਨ ਕੁਮਾਰ ਨਿੱਕਾ ਭੱਮਾ ਅਤੇ,ਐਸ ਐਸ ਜੈਨ ਸਭਾ ਮਾਨਸਾ ਦੇ ਮਹਾਂਵੀਰ ਜੈਨ ਪਾਲੀ, ਸੱਤਪਾਲ ਜੋੜਕੀਆਂ, ਰਾਮ ਨਾਟਕ ਕਲੱਬ ਦੇ ਸੁਰਿੰਦਰ ਲਾਲੀ, ਤੇ ਰਮੇਸ਼ ਟੋਨੀ, ਰਾਕੇਸ਼ ਤੋਤਾ, ਮਾਨਸਾ ਗਾਊਸ਼ਾਲਾ ਦੇ ਜਤਿੰਦਰ ਵੀਰ ਗੁਪਤਾ ਵੱਲੋਂ ਆਪਣੀਆਂ ਸੇਵਾਵਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਵਿਅਕਤੀਆਂ ਵੱਲੋਂ ਦਾਨੀ ਸੱਜਣਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅੱਜ ਜਗਦੀਪ ਸਿੰਘ ਨਕਈ ਸਾਬਕਾ ਐਮ ਐਲ ਏ, ਸਾਬਕਾ ਚੇਅਰਮੈਨ ਨੇ ਵੀ ਲੰਗਰ ਵਿਚ ਆਪਣੀ ਹਜ਼ਾਰੀਂ ਲਗਵਾਈ ਲੰਗਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ, ਭੂਸ਼ਨ ਝੁਨੀਰ ਨੇ ਵੀ ਲੰਗਰ ਵਿਚ ਆਪਣਾ ਯੋਗਦਾਨ ਪਾਇਆ ਅਤੇ ਬਹੁਤ ਸਾਰੇ ਸ਼ਹਿਰ ਦੇ ਦਾਨੀ ਸੱਜਣਾਂ ਨੇ ਗੁਪਤ ਦਾਨ ਦੇ ਰੂਪ ਵਿਚ ਆਪਣਾ ਯੋਗਦਾਨ ਪਾਇਆ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਲੰਗਰ ਦੇ ਲਈ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ

NO COMMENTS