*ਚਰਨਜੀਤ ਚੰਨੀ ਦਾ ਵੱਖਰਾ ਅੰਦਾਜ਼, ਹੁਣ ਬੱਕਰੀ ਚੌਂਦੇ ਆਏ ਨਜ਼ਰ*

0
47

ਚੰਡੀਗੜ੍ਹ 08,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਕਸਰ ਕਈ ਤਰ੍ਹਾਂ ਦੇ ਕੰਮ ਕਰਦੇ ਨਜ਼ਰ ਆਉਂਦੇ ਹਨ। ਚੰਨੀ ਨੂੰ ਕਦੇ ਸਟੇਜ ‘ਤੇ ਭੰਗੜਾ ਪਾਉਂਦੇ ਵੇਖਿਆ ਗਿਆ ਤੇ ਕਦੇ ਗਰਾਊਂਡ ‘ਚ ਹਾਕੀ ਖੇਡਦੇ ਵੇਖਿਆ ਗਿਆ। ਮੁੱਖ ਮੰਤਰੀ ਆਪਣੇ ਵੱਖੋ-ਵੱਖਰੇ ਅੰਦਾਜ਼ ‘ਚ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਤਾਜ਼ਾ ਵੀਡੀਓ ਵਿੱਚ ਚਰਨਜੀਤ ਚੰਨੀ ਇੱਕ ਬੱਕਰੀ ਦਾ ਦੁੱਧ ਚੌਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਪਿੰਡ ਹਲਕਾ ਭਦੌੜ ਦਾ ਬਾਲੋ ਹੈ।

\

ਮੁੱਖ ਮੰਤਰੀ ਨੇ ਵੀਡੀਓ ਆਪਣੇ ਟਵਿੱਟਰ ਹੈਂਡਲ ‘ਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਚੰਨੀ ਇਕ ਚਰਵਾਹੇ ਦੀਆਂ ਬਕਰੀਆਂ ਕੋਲ ਬੈਠੇ ਨਜ਼ਰ ਆ ਰਹੇ ਹਨ। ਉਹ ਇੱਕ ਲਾਲ ਰੰਗ ਦੀ ਬੋਲਤ ਵਿੱਚ ਬੱਕਰੀ ਦਾ ਦੁੱਧ ਚੌਂਦੇ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਚੰਨੀ ਚਰਵਾਹੇ ਨੂੰ ਕਹਿ ਰਹੇ ਹਨ, “ਮੈਂ ਬਹੁਤ ਧਾਰਾਂ ਚੌਈਆਂ ਹਨ।”

ਦਰਅਸਲ ਚਰਨਜੀਤ ਚੰਨੀ ਵੱਲੋਂ ਅੱਜ ਹਲਕਾ ਭਦੌੜ ਵਿਖੇ ਧੰਨਵਾਦੀ ਦੌਰਾ ਰੱਖਿਆ ਗਿਆ ਸੀ। ਇਸ ਮੌਕੇ ਸਟੇਜ ‘ਤੇ ਸੰਬੋਧਨ ਹੁੰਦਿਆਂ ਚਰਨਜੀਤ ਚੰਨੀ ਨੇ ਹਲਕਾ ਭਦੌੜ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਮੁੜ ਮੁੱਖ ਮੰਤਰੀ ਬਣੇ ਤਾਂ ਹਲਕਾ ਭਦੌੜ ਨੂੰ ਨਹੀਂ ਛੱਡਣਗੇ। ਹਲਕਾ ਭਦੌੜ ਦਾ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾਵੇਗਾ।

ਇਸ ਮੌਕੇ ਜਦ ਉਨ੍ਹਾਂ ਨੂੰ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਦੀਆਂ ਵੱਧ ਸੀਟਾਂ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ  ਪ੍ਰਤੀਕਿਰਿਆ ਦਿੰਦਿਆਂ ਇੱਕ ਗਾਣੇ ਦੇ ਬੋਲ ਸੁਣਾਏ ਕਿਸਮਤ ਚੰਦਰੀ ਬੰਦ ਪਈ ਵਿੱਚ ਮਸ਼ੀਨਾਂ ਦੇ। ਜਦ ਉਨ੍ਹਾਂ ਨੂੰ ਬੱਸੀ ਪਠਾਣਾ ਤੋਂ ਕਾਂਗਰਸ ਦੇ ਉਮੀਦਵਾਰ ਵੱਲੋਂ ਉਨ੍ਹਾਂ ਤੇ ਲਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਕਿ ਹਲਕਾ ਬੱਸੀ ਪਠਾਣਾਂ ਵਿੱਚ ਆਜ਼ਾਦ ਚੋਣ ਲੜ ਰਹੇ ਉਨ੍ਹਾਂ ਦੇ ਭਰਾ ਦੀ ਉਨ੍ਹਾਂ ਮਦਦ ਕੀਤੀ ਹੈ ਤਾਂ ਉਹ ਬਿਨਾਂ ਜੁਆਬ ਦਿੱਤੇ ਚਲੇ ਗਏ।

NO COMMENTS