ਚਮੋਲੀ ’ਚ ਭਿਆਨਕ ਹੜ੍ਹ ਕਾਰਨ 14 ਮੌਤਾਂ ਦੀ ਪੁਸ਼ਟੀ, 203 ਹਾਲੇ ਵੀ ਲਾਪਤਾ

0
19

ਚਮੋਲੀ 08,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਦੇ ਤਪੋਵਨ ’ਚ ਨੰਦਾ ਦੇਵੀ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਜਾਣ ਕਾਰਣ ਰਿਸ਼ੀਗੰਗਾ ਵਾਦੀ ਵਿੱਚ ਅਚਾਨਕ ਭਿਆਨਕ ਕਿਸਮ ਦਾ ਹੜ੍ਹ ਆ ਗਿਆ। ਇਸ ਵਿੱਚ ਹੁਣ ਤੱਕ 14 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ 200 ਤੋਂ ਵੱਧ ਲਾਪਤਾ ਹਨ। ਪ੍ਰਭਾਵਿਤ ਇਲਾਕਿਆਂ ’ਚ ਲਗਾਤਾਰ ਰਾਹਤ ਤੇ ਬਚਾਅ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।

ਅੱਜ ਸੋਮਵਾਰ ਸਵੇਰ ਤੱਕ ਪਾਣੀ ਦਾ ਵਹਾਅ ਕਾਫ਼ੀ ਘਟਿਆ ਹੈ ਪਰ ਕੁਝ ਥਾਵਾਂ ਉੱਤੇ ਝੀਲ ਵਰਗੇ ਹਾਲਾਤ ਬਣੇ ਹੋਏ ਹਨ। ਤਪੋਵਨ ਪ੍ਰੋਜੈਕਟ ਕੋਲ ਪਾਣਾ ਤੇ ਮਲਬਾ ਇਕੱਠਾ ਹੋਇਆ ਪਿਆ ਹੈ। ਉੱਥੋਂ ਲਗਪਗ 16 ਵਿਅਕਤੀਆਂ ਨੂੰ ਕੱਢਿਆ ਗਿਆ ਹੈ। ਸੁਰੰਗ ਵਿੱਚ ਹਾਲੇ ਵੀ 30 ਤੋਂ ਵੱਧ ਵਿਅਕਤੀ ਫਸੇ ਹੋਏ ਹਨ।

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਸਾਰੀ ਰਾਤ ਹੀ ਰਾਹਤ ਕਾਰਜ ਚੱਲਦਾ ਰਿਹਾ ਹੈ। ਤਪੋਵਨ ਪਿੰਡ ਕੋਲ ਐੱਨਟਪੀਸੀ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ। ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦਾ ਅੰਕੜਾ 203 ਤੱਕ ਪੁੱਜ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ 360 ਪਰਿਵਾਰਾਂ ਨਾਲ ਵੀ ਸੰਪਰਕ ਟੁੱਟ ਗਿਆ ਸੀ। ਇਸ ਤੋਂ ਇਲਾਵਾ ਕਿਸੇ ਪਿੰਡ ਜਾਂ ਸੜਕ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ 35 ਵਿਅਕਤੀ ਸੁਰੰਗ ਵਿੱਚ ਫਸੇ ਹੋਏ ਹਨ। ਰਾਹਤ ਕਾਰਜ ਚੱਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ, ਫ਼ੌਜ, ਆਈਟੀਬੀਪੀ, ਐਸਡੀਆਰਐਫ਼, ਫ਼ੌਜ, ਐੱਨਡੀਆਰਐੱਫ਼ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਅਜਿਹਾ ਕੋਈ ਉਪਕਰਨ ਹੋਵੇ, ਜੋ ਸੁਰੰਗ ਤੱਕ ਪੁੱਜੇ, ਉਸ ਟੈਕਨੋਲੋਜੀ ਦੀ ਜ਼ਰੂਰਤ ਹੈ।

NO COMMENTS