ਚਬੂਤਰਿਆ ਤੇ ਪੀਲੇ ਪੰਜੇ ਦਾ ਹਮਲਾ, ਬਾਕੀਆਂ ਦੀ ਵਾਰੀ ਜਲਦ

0
658

ਬੁਢਲਾਡਾ 1, ਸਤੰਬਰ(ਸਾਰਾ ਯਹਾ/ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਵੱਲੋਂ ਸ਼ੁਰੂ ਕੀਤੀ ਗਈ ਨਜਾਇਜ ਕਬਜਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕਰਦਿਆਂ ਨਗਰ ਕੋਸਲ ਵੱਲੋਂ ਟ੍ਰੈਫਿਕ ਵਿੱਚ ਵਿਘਨ ਬਣੇ ਦੁਕਾਨੇ ਦੇ ਅੱਗੇ ਬਣੇ ਚਬੂਤਰਿਆ ਤੇ ਪੀਲੇ ਪੰਜੇ ਨਾਲ ਹਮਲਾ ਕਰ ਦਿੱਤਾ। ਪ੍ਰਸ਼ਾਸ਼ਨ ਦੀ ਇਸ ਕਾਰਵਾਈ ਨੂੰ ਲੈ ਕੇ ਸਥਾਨਕ ਸ਼ਹਿਰ ਦੀ ਰੇਲਵੇ ਰੋਡ ਉੱਪਰ 70 ਫੀਸਦੀ ਨਜਾਇਜ਼ ਕਬਜ਼ੇ ਵਾਲੇ ਲੋਕਾਂ ਨੇ ਦੁਕਾਨਾ ਦੇ ਅੱਗੇ ਲਗਾਏ ਗਏ ਚਬੂਤਰਿਆ ਤੋਂ ਨਜਾਇਜ਼ ਕਬਜੇ ਹਟਾ ਲਏ ਗਏ ਹਨ। ਨਗਰ ਕੋਸਲ ਦੇ ਸੂਤਰਾ ਅਨੁਸਾਰ ਪਤਾ ਚੱਲਿਆ ਹੈ ਕਿ ਨਜ਼ਾਇਜ਼ ਕਬਜ਼ੇ ਹਰ ਗਲੀ ਮੁਹੱਲੇ ਅਤੇ ਬਜ਼ਾਰ ਵਿੱਚ ਹਟਾਏ ਜਾਣਗੇ। ਰੇਲਵੇ ਰੋਡ ਦੇ ਬਹੁਗਿਣਤੀ ਦੁਕਾਨਦਾਰਾਂ ਨੇ ਆਪਣੇ ਆਪ ਹੀ ਪੀਲੇ ਪੰਜੇ ਤੋਂ ਡਰਦਿਆਂ ਨਜ਼ਾਇਜ਼ ਕਬਜ਼ੇ ਹਟਾ ਦਿੱਤੇ ਗਏ ਹਨ ਪ੍ਰੰਤੂ ਕੁਝ ਲੋਕ ਅੱਜ ਵੀ ਇਹ ਕਹਿ ਰਹੇ ਹਨ ਕਿ ਨਜ਼ਾਇਜ਼ ਕਬਜ਼ੇ ਹਟਾਉਣਾਂ ਪ੍ਰਸ਼ਾਸ਼ਨ ਲਈ ਅਸੰਭਵ ਹੈ ਪ੍ਰੰਤੂ ਗਾਧੀ ਬਜ਼ਾਰ, ਪੰਜਾਬ ਨੈਸ਼ਨਲ ਬੈਂਕ ਰੋਡ, ਨੰਬਰਾ ਵਾਲਾ ਬਜ਼ਾਰ, ਰਾਮਲੀਲਾ ਗਰਾਉਡ ਰੋਡ, ਗੋਲ ਚੱਕਰ, ਆਈ ਟੀ ਆਈ ਚੋਕ ਆਦਿ ਖੇਤਰਾਂ ਵਿੱਚ ਚਬੂਤਰਿਆ ਤੇ ਆਪਣਾ ਨਜ਼ਾਇਜ਼ ਕਬਜ਼ਾ ਦੁਕਾਨਦਾਰਾਂ ਵੱਲੋਂ ਬਰਕਰਾਰ ਰੱਖੇ ਹੋਏ ਹਨ ਜ਼ੋ ਟ੍ਰੈਫਿਕ ਵਿੱਚ ਵਿਘਨ ਹਨ। ਵਰਣਨਯੋਗ ਹੈ ਕਿ ਐੋਸ ਡੀ ਐਮ ਸਾਗਰ ਸੇਤੀਆਂ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰ ਵਰਗ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਕਲੱਬਾਂ, ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਕਿਉਕਿ ਉਨ੍ਹਾਂ ਵੱਲੋਂ ਕੀਤੇ ਗਏ ਉਪਰਾਲਿਆ ਦੀ ਮੁੱਖ ਮੰਤਰੀ ਪੰਜਾਬ ਵੀ ਸਲਾਘਾ ਕਰ ਚੁੱਕੇ ਹਨ। 

NO COMMENTS