*ਚਕੇਰੀਆਂ ਰੋਡ ਉਪਰ ਖੜ੍ਹਾ ਪਾਣੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਵੱਡੀ ਨਲਾਇਕੀ*

0
82

ਮਾਨਸਾ,19 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਵਿਖੇ ਸਥਿੱਤ ਚਕੇਰੀਆਂ ਰੋਡ ਉਪਰ ਖੜ੍ਹਾ ਪਾਣੀ ਦਿਖਾਉਂਦੇ ਹੋਏ ਸੀ ਪੀ ਆਈ (ਐੱਮ) ਦੇ ਸ਼ਹਿਰੀ ਸਕੱਤਰ ਅਤੇ ਜ਼ਿਲ੍ਹਾ  ਸਕੱਤਰੇਤ ਮੈਂਬਰ ਕਾਮਰੇਡ ਘਨੀਸ਼ਾਮ ਨਿੱਕੂ  ਨੇ ਕਿਹਾ ਕਿ ਵੈਸੇ ਤਾਂ ਸਾਰੇ ਮਾਨਸਾ ਸ਼ਹਿਰ ਵਿੱਚ ਕਿਸੇ ਪਾਸੇ ਵੀ ਵਿਕਾਸ ਨਾਂਮ ਦੀ ਕੋਈ ਗੱਲ ਨਹੀਂ। ਚਕੇਰੀਆਂ ਰੋਡ ਉਪਰ ਪਾਣੀ ਖੜ੍ਹਾ ਨੂੰ ਲਗਪਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਜਿਸ ਦੌਰਾਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਹੁਤ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਰੋਡ ਉਪਰ ਇੱਕ ਮੰਦਰ ਇੱਕ ਗੁਰਦੁਆਰਾ ਸਾਹਿਬ, ਮਨਸਾ ਦੇਵੀ ਭਵਨ ਅਤੇ ਐਸ ਐਸ ਜੈਨ ਕਾਲਜ਼ ਸਥਿਤ ਜਿਸ ਵਿੱਚ ਜਾਣ ਵਾਲੀਆ ਸੰਗਤਾਂ ਅਤੇ ਵਿਦਿਆਰਥੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਮਰੇਡ ਘਨੀਸ਼ਾਮ ਨਿੱਕੂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਉਪਰ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਨਾਲ ਲੈਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਥਾਨਕ ਦੁਕਾਨਦਾਰ ਰਾਜੂ ਗੋਸਵਾਮੀ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।

NO COMMENTS