*ਘੱਗਰ ਨਦੀ ਤੋਂ ਡਰੇ ਕਿਸਾਨ, ਕਿਹਾ ਘੱਗਰ ਨਦੀ ਸਾਡੇ ਲਈ ਸਾਡਾ ਕਾਲ*

0
229

ਮੂਨਕ 21,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):ਦੋ ਸਾਲ ਪਹਿਲਾਂ ਘੱਗਰ ਨੇ ਸਾਰੀ ਫਸਲ ਬਰਬਾਦ ਕਰ ਦਿੱਤੀ ਸੀ, ਜਦੋਂ ਵੀ ਘੱਗਰ ਦਰਿਆ
ਹੜਦਾ ਹੈ, ਸਰਕਾਰ ਮੁਆਵਜæੇ ਦੇ ਨਾਮ ਤੇ ਮਜæਾਕ ਕਰਦੀ ਹੈ। ਹਿਮਾਚਲ ਪ੍ਰਦੇਸæ ਵਿੱਚ ਮੀਂਹ
ਪੈਂਦਾ ਹੈ ਅਤੇ ਇਹ ਸਾਡੀ ਜਾਨ ਤੇ ਬਣਿਆ ਹੈ, ਘੱਗਰ ਦੇ ਡਰ ਕਾਰਨ, ਖੇਤਾਂ ਨੂੰ ਖਾਲੀ ਰੱਖਿਆ ਹੋਇਆ
ਹੈ। ਪਿਛਲੇ ਦੋ ਦਿਨਾਂ ਤੋਂ ਘੱਗਰ ਵਿੱਚ ਪਾਣੀ ਵੱਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਕਈ ਥਾਵਾਂ ਤੇ
ਕਿਨਾਰੇ ਮਿੱਟੀ ਧੱਸਦੀ ਜਾ ਰਹੀ ਹੈ। ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀ ਹੈ। ਇਹਨਾਂ ਵਿਚਾਰਾ ਦਾ
ਪ੍ਰਗਟਾਵਾ ਕਰਦੇ ਹੋਏ ਕਿਸਾਨ ਅਮਰੀਕ ਸਿੰਘ ਸੈਣੀ, ਸੁਖਦੇਵ ਸਿੰਘ ਸੁਰਜਨਭੈਣੀ, ਭੋਲਾ ਸਿੰਘ
ਸੁਰਜਨਭੈਣੀ ਨੇ ਕਿਹਾ ਕਿ ਪ੍ਰਸ਼ਾਸਨ ਕਰਦਾ ਹੈ ਕਿ ਨਰੇਗਾ ਵਾਲਿਆਂ ਤੋਂ ਹੀ ਕੰਮ ਕਰਵਾਉਂਦੇ ਹਨ, ਨਾ
ਡਰੇਨਜ ਵਿਭਾਗ ਅਤੇ ਨਾ ਹੀ ਪੰਚਾਇਤੀ ਵਿਭਾਗ ਦਾ ਅਫਸਰ ਇਸ ਮਾਮਲੇ ਵੱਲ ਧਿਆਨ ਨਹੀਂ ਦਿੰਦੇ। ਕਿਸਾਨ
ਸੁਖਦੇਵ ਸਿੰਘ ਨੇ ਕਿਹਾ ਕਿ ਪ੍ਰਸਾਸਨ ਵੱਲੋਂ 32 ਲੱਖ ਰੁਪਏ ਘੱਗਰ ਦੇ ਬੰਨ੍ਹਾਂ ਨੂੰ ਮਜਬ¨ਤ ਕਰਨ ਵਿੱਚ
ਲਾਇਆ ਜਾਵੇਗਾ, ਸਾਨੂੰ ਉਕਤ ਮਸਲੇ ਸਬੰਧੀ ਨਿਸਚਿੰਤ ਹੋਣ ਲਈ ਕਿਹਾ। ਪਰੰਤ¨ ਮਾਨਸ¨ਨ ਆਉਣ ਤੋਂ
ਕੁਝ ਦਿਨ ਪਹਿਲਾਂ ਹੀ ਸਾਨੂੰ ਉਕਤ ਪ੍ਰਸ਼ਾਸਨ ਵੱਲੋਂ 32 ਲੱਖ ਰੁਪਏ ਲਾਉਣ ਜਾਂ ਫਿਰ ਬੰਨ੍ਹਾਂ ਨੂੰ ਮਜਬ¨ਤ
ਕਰਨ ਤੋਂ ਇਨਕਾਰ ਕਰਦੇ ਹੋਏ ਆਪਣੀ ਬੇਵੱਸੀ ਜਤਾਈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ
ਪੁੱਤਰਾਂ ਵਾਂਗ ਪਾਲੀ ਫਸਲਾਂ ਦੀ ਰੱਖਿਆ ਲਈ ਘੱਗਰ ਦਾ ਸਥਾਈ ਤੌਰ ਤੇ ਹੱਲ ਕੀਤਾ ਜਾਵੇ ਅਤੇ ਸਾਨੂੰ ਜੋ
ਪੈਸਾ ਸਰਕਾਰ ਵੱਲੋਂ ਮੁਆਵਜੇ ਦੇ ਰ¨ਪ ਵਿੱਚ ਦਿੱਤਾ ਜਾਂਦਾ ਹੈ ਤਾਂ ਉਸ ਪੈਸੇ ਦੇ ਇਸਤੇਮਾਲ ਘੱਗਰ
ਦਰਿਆ ਦੇ ਸਥਾਈ ਹੱਲ ਲਈ ਕੀਤਾ ਜਾਵੇ। ਇਸ ਮੌਕੇ ਜਦੋਂ ਤਹਿਸੀਲਦਾਰ ਮ¨ਨਕ ਸੁਰਿੰਦਰ ਸਿੰਘ ਨਾਲ
ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਸਵੇਰੇ ਸ¨ਚਨਾ ਮਿਲੀ ਤਾਂ ਮੈਂ ਡਨੇਰਜ ਵਿਭਾਗ,
ਬੀ.ਡੀ.ਪੀ.ਓ. ਦਫਤਰ ਅਤੇ ਆਪਣੇ ਸਟਾਫ ਨੂੰ ਘੱਗਰ ਦਰਿਆ ਤੇ ਪਹੁੰਚਣ ਲਈ ਕਿਹਾ ਅਤੇ ਤੁਰੰਤ ਪਹੁੰਚ ਕੇ
ਨਰੇਗਾ ਸਕੀਮ ਤਹਿਤ ਕੰਮ ਸੁਰ¨ ਕਰਕੇ ਕੰਮਜੋਰ ਹੋਏ ਬੰਨਾਂ ਨੂੰ ਮਜਬ¨ਤ ਕਰਵਾਇਆ ਜਾ ਰਿਹਾ ਹੈ। ਇਸ
ਮੌਕੇ ਤੇ ਡਰੇਨਜ ਵਿਭਾਗ ਦੇ ਐੱਸ.ਡੀ.ਓ. ਚੇਤਨ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀ
82 ਲੱਖ ਰੁਪਏ ਦੀ ਲਾਗਤ ਨਾਲ ਨਰੇਗਾ ਸਕੀਮ ਤਹਿਤ ਕੰਮ ਕਰਵਾ ਰਹੇ ਹਾਂ ਅਤੇ ਕੰਮ ਪਿਛਲੇ ਦਿਨਾਂ ਤੋਂ
ਲਗਾਤਾਰ ਚੱਲਦਾ ਆ ਰਿਹਾ ਹੈ।

NO COMMENTS