ਘਰ ਘਰ ਰੋਜ਼ਗਾਰ ਮਿਸ਼ਨ ਤਹਿਤ 24 ਜੁਲਾਈ ਨੂੰ ਹੋਵੇਗਾ ਰਾਜ ਪੱਧਰੀ ਵੈਬੀਨਾਰ

0
35

ਮਾਨਸਾ, 20 ਜੁਲਾਈ  (ਸਾਰਾ ਯਹਾ,ਜੋਨੀ ਜਿੰਦਲ)  : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਰੋਜ਼ਗਾਰ ਉੱਤਪਤੀ ਅਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ 24 ਜੁਲਾਈ ਨੂੰ ਸ਼ਾਮ 3 ਵਜੇ ਰਾਜ ਪੱਧਰੀ ਵੈਬੀਨਾਰ (Emerging Dynamics in Employement of Youth Post Covid-19 Challenges & Opportunities ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਵਿੱਚ ਮਾਈਕਰੋਸੋਫ਼ਟ, ਡੇਲ, ਐਮਾਜ਼ੋਨ, ਪੈਪਸੀਕੋ ਅਤੇ ਵਾਲਮਾਰਟ ਇੰਡੀਆ ਆਦਿ ਕੰਪਨੀਆਂ ਦੇ ਸੀ.ਈ.ਓ. ਤੇ ਨਿਰਦੇਸ਼ਕ ਸ਼ਮੂਲੀਅਤ ਕਰ ਕੇ ਪ੍ਰਾਰਥੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਸਮੂਹ ਕਾਲਜਾਂ ਦੇ ਮੁੱਖੀਆਂ ਨੂੰ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਸ਼ਮੂਲੀਅਤ ਕਰਵਾਉਣ ਲਈ ਮੀਟਿੰਗ ਰੱਖੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਕਾਲਜਾਂ ਦੇ ਨੁਮਾਇੰਦਿਆਂ ਨੂੰ ਪ੍ਰਤੀ ਕਾਲਜ 100 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਟ੍ਰੇਨਿੰਗ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਪੜ੍ਹੇ-ਲਿਖੇ ਅਤੇ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਲਈ WWW.PGRKAM.COM  ਰਜਿਸਟ੍ਰੇਸ਼ਨ ਕਰਨ ਅਤੇ ਇਸ ਵੈਬੀਨਾਰ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਦੇ ਮੌਕਿਆਂ ਬਾਰੇ ਜਾਣਕਾਰੀ ਹਾਸਲ ਕਰਨ।

NO COMMENTS