ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 11 ਦਸੰਬਰ ਨੂੰ ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿਖੇ ਲੱਗੇਗਾ ਰੋਜ਼ਗਾਰ ਲੋਨ ਮੇਲਾ

0
152

ਮਾਨਸਾ,10,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਦਸੰਬਰ ਮਹੀਨੇ ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਸਵੈ-ਰੋਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਲੋਨ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਇਸੇ ਲੜੀ ਦੇ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 11 ਦਸੰਬਰ 2020 ਨੂੰ ਸਰਕਾਰੀ ਆਈ. ਟੀ. ਆਈ. ਬੁਢਲਾਡਾ ਵਿਖੇ ਰੋਜ਼ਗਾਰ ਲੋਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਲੋਨ ਮੇਲੇ ਵਿੱਚ ਸਵੈ-ਰੋਜ਼ਗਾਰ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਵੱਲੋਂ ਜਿਵੇਂ ਜ਼ਿਲ੍ਹਾ ਉਦਯੋਗ ਕੇਂਦਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਐਸ.ਸੀ ਅਤੇ ਬੀ.ਸੀ. ਕਾਰਪੋਰੇਸ਼ਨ ਆਦਿ ਦੀਆਂ ਵੱਖ ਵੱਖ ਸਕੀਮਾ ਅਧੀਨ ਲੋਨ ਅਪਲਾਈ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਲੋਨ ਮੇਲੇ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਵੱਖ-ਵੱਖ ਬੈਂਕ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਕਿ ਕਿਸੇ ਵੀ ਪ੍ਰਕਾਰ ਦਾ ਸਵੈ-ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਪ੍ਰਧਾਨ ਮੰਤਰੀ ਇੰਮਲਾਇਮੈਂਟ ਜਨਰੇਸ਼ਨ ਪ੍ਰੋਗਰਾਮ, ਸਟੈਂਡਅਪ ਇੰਡੀਆ ਅਤੇ ਪ੍ਰਧਾਨ ਮੰਤਰੀ ਮੁੰਦਰਾ ਲੋਨ ਆਦਿ ਸਕੀਮਾਂ ਅਧੀਨ ਲੋਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਇੰਮਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਪ੍ਰਾਰਥੀ ਸਰਵਿਸ ਯੂਨਿਟ ਲਈ 10 ਲੱਖ ਰੁਪਏ ਅਤੇ ਮੈਨੂਫੈਕਚਰਿੰਗ ਯੂਨਿਟ ਲਈ 25 ਲੱਖ ਰੁਪਏ ਤੱਕ ਦਾ ਲੋਨ ਅਪਲਾਈ ਕਰ ਸਕਦੇ ਹਨ ਅਤੇ ਇਸ ਸਕੀਮ ਅਧੀਨ ਕਾਫ਼ੀ ਵੱਡੀ ਸਬਸਿਡੀ ਦਾ ਵੀ ਪ੍ਰਾਵਧਾਨ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਸ.ਸੀ. ਕੈਟਾਗਿਰੀ ਦੇ ਪ੍ਰਾਰਥੀ ਅਤੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਚਾਹਵਾਨ ਔਰਤਾਂ ਸਟੈਂਡਅਪ ਇੰਡੀਆ ਸਕੀਮ ਅਧੀਨ ਸਰਵਿਸ ਅਤੇ ਮੈਨੂਫੈਕਚਰਿੰਗ ਯੂਨਿਟ ਲਈ 10 ਤੋਂ ਲੈ ਕੇ 1 ਕਰੋੜ ਤੱਕ ਦਾ ਲੋਨ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਾਹਵਾਨ ਪ੍ਰਾਰਥੀ ਮੁੰਦਰਾ ਯੋਜਨਾ ਅਧੀਨ ਵੀ 50 ਹਜ਼ਾਰ ਤੋਂ ਲੈ ਕੇ 10 ਲੱਖ ਦਾ ਲੋਨ ਅਪਲਾਈ ਕਰ ਸਕਦੇ ਹਨ।ਮੁਦਰਾ ਲੋਨ ਅਪਲਾਈ ਕਰਨ ਲਈ ਪ੍ਰਾਰਥੀ ਨੂੰ ਕਿਸੇ ਵੀ ਪ੍ਰਕਾਰ ਦੀ ਸਿਕਿਊਰਟੀ ਦੀ ਜਰੂਰਤ ਨਹੀਂ ਪੈਂਦੀ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਲੋਨ ਅਪਲਾਈ ਕਰਨ ਲਈ ਪ੍ਰਾਰਥੀ ਕੋਲ ਅਧਾਰ ਕਾਰਡ, ਪੈਨ ਕਾਰਡ ਅਤੇ ਪ੍ਰੋਜੈਕਟ ਰਿਪੋਰਟ ਉਪਲਬੱਧ ਹੋਣੇ ਚਾਹੀਦੇ ਹਨ।ਉਨ੍ਹਾਂ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 11 ਦਸੰਬਰ 2020 ਨੂੰ ਸਰਕਾਰੀ ਆਈ. ਟੀ. ਆਈ. ਬੁਢਲਾਡਾ ਵਿਖੇ ਪਹੁੰਚ ਕੇ ਇਸ ਲੋਨ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਅਤੇ ਲੋਨ ਸਬੰਧੀ ਜਾਣਕਾਰੀ ਲੈ ਕੇ ਇਸ ਦਾ ਲਾਭ ਉਠਾਉਣ।

NO COMMENTS