*ਘਰ ਘਰ ਰੋਜਗਾਰ ਮੁਹਿੰਮ ਹੇਠ ਮਾਨਸਾ ਵਿੱਚ ਪਹਿਲਾ ਰੋਜਗਾਰ ਮੇਲਾ 9 ਸਤੰਬਰ ਨੂੰ ਸਰਕਾਰੀ ਨਹਿਰੂ ਕਾਲਜ ਵਿੱਚ*

0
61


ਮਾਨਸਾ 25ਅਗਸਤ( ਸਾਰਾ ਯਹਾਂ/ਬੀਰਬਲ ਧਾਲੀਵਾਲ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਾਣੀ ਦੀ ਸਾਭ ਸੰਭਾਲ ਅਤੇ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋ ਸਬੰਧੀ  ਚਲ ਰਹੀ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਵਿਸ਼ੇਸ ਪੋਸਟਰ ਛਪਵਾਏ ਗਏ ਹਨ।ਇਹਨਾਂ ਪੋਸਟਰਾਂ ਨੂੰ ਅਡੀਸਨਲ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਉਪਕਾਰ ਸਿੰਘ ਵੱਲੋਂ ਜਾਰੀ ਕੀਤਾ ਗਿਆ।ਇਹ ਪੰਫਲੈਟਿ ਨੁੰ ਜਾਰੀ ਕਰਦਿਆਂ ਅਡੀਸ਼ਨਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਦਿੰਨੋ ਦਿਨ ਨੀਵਾਂ ਹੋ ਰਿਹਾ ਹੈ ਜਿਸ ਨਾਲ ਪਾਣੀ ਦੀ ਸਮੱਸਿਆ ਦਿਨੋ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ।
ਉਹਨਾਂ ਇਹ ਵੀ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਪਿੰਡਾ ਵਿੱਚ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਮੁਹਿੰਮ ਹੇਠ ਲੱਗ ਰਹੇ ਰੋਜਗਾਰ ਮੇਲਿਆਂ ਬਾਰੇ ਨੋਜਵਾਨਾਂ ਨੂੰ ਜਾਗਰੂਕ ਕਰਨਗੇ।ੳਹਨਾਂ ਦੱਸਿਆ ਪਹਿਲਾ ਰੋਜਗਾਰ ਮੇਲਾ ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ  ਵਿਖੇ 9 ਸਤੰਬਰ ਨੂੰ ਦੂਸ਼ਰਾ ਰੋਜਗਾਰ ਮੇਲਾ ਰੋਇਲ ਕਾਲਜ ਬੌੜਾਵਾਲ ਵਿਖੇ 14 ਸਤੰਬਰ ਨੂੰ  ਅਤੇ ਤੀਸ਼ਰਾ ਰੋਜਗਾਰ ਮੇਲਾ ਇੰਨਲਾਈਟਡ ਕਾਲਜ ਝੁਨੀਰ ਵਿੱਚ 17 ਸਤੰਬਰ ਨੂੰ ਲੱਗ ਰਿਹਾ ਹੈ।ਇਸ ਗੱਲ ਦਾ ਪ੍ਰਗਟਾਵਾ ਮਾਨਸਾ ਜਿਲ੍ਹੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਉਪਕਾਰ ਸਿੰਘ ਨੇ ਨਹਿਰੂ ਯੁਵਾ ਕੇਂਦਰ,ਯੁਵਕ ਸੇਵਾਵਾਂ ਵਿਭਾਗ ਅਤੇ ਜਿਲ੍ਹਾ ਰੋਜਗਾਰ ਉਤੱਪਤੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਵਿੱਚ ਜਾਣਕਾਰੀ ਦਿੰਦਆਂ ਜਿਲਾਂ ਰੋਜਗਾਰ ਅਫਸਰ ਸ਼੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਰੋਜਗਾਰ ਵਿਭਾਗ ਵੱਲੋ ਪਹਿਲਾਂ ਵੀ ਸਮੇ ਸਮੇ ਤੇ ਨੋਜਵਾਨਾਂ ਨੂੰ ਰੋਜਗਾਰ ਮਹੁੱਈਆ  ਕਰਵਾਉਣ ਲਈ ਕੈਂਪ ਲਾਏ ਜਾਦੇ ਹਨ।ਪਰ iੱਮਤੀ 9,14 ਅਤੇ 17 ਨਵੰਬਰ ਨੂੰ ਇਹ ਮੇਲੇ ਵੱਡੇ ਪੱਧਰ ਤੇ ਲਾਏ ਜਾਣਗੇ।ਜਿਸ ਵਿੱਚ 33 ਕੰਪਨੀਆਂ ਵੱਲੋ ਵੱਖ ਵੱਖ ਤਰਾਂ ਦੀਆਂ ਅਸਾਮੀਆਂ ਦੀ ਭਰਤੀ ਕਰਨਗੀਆਂ।ਇਸ ਤੋ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਅਸਾਮੀਆਂ ਦੀ ਤਿਆਰੀ ਲਈ ਵੀ ਬਿਲਕੁਲ ਮੁੱਫਤ ਆਨਲਾਈਨ ਟਰੇਨਿੰਗ ਦਿੱਤੀ ਜਾਵੇਗੀ ਉਹਨਾਂ ਇਸ ਸਿਖਲਾਈ ਲਈ ਲਿੰਕ ਵੀ ਜਾਰੀ ਕੀਤਾ।
ਯੁਵਕ ਸੇਵਾਵਾਂ ਵਿਭਾਗ ਦੇ ਸ਼ਹਾਇਕ ਡਾਇਰਕੇਟਰ ਸ਼੍ਰੀ ਰਘਵੀਰ ਸਿੰਘ ਮਾਨ ਅਤੇ ਜਿਲ੍ਹਾਂ ਯੂਥ ਅਫਸ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਯੂਥ ਕਲੱਬਾਂ ਨੂੰ ਰੋਜਗਾਰ ਮੇਲੇ ਦੀ ਜਾਣਕਾਰੀ ਦੇਣ ਲਈ ਬਲਾਕ ਪੱਧਰ ਦੇ ਕਲਸਟਰ ਬਣਾਕੇ ਵਲੰਟੀਅ੍ਰਜ ਦੀ ਡਿਊਟੀ ਲਗਾਈ ਗਈ ਹੈ।ਇਹ ਵਲੰਟੀਅਰਜ ਨਿੱਜੀ ਤੋਰ ਤੇ ਕੱਲਬਾਂ ਨਾਲ ਸਪੰਰਕ ਕਰਕੇ ਉਹਨਾਂ ਨੂੰ ਰੋਜਗਾਰ ਮੇਲਿਆਂ ਵਿੱਚ ਭਰਤੀ ਕੀਤੀਆਂ ਜਾਣ ਵਾਲੀਆਂ ਅਸਾਮੀਆਂ ਉਹਨਾਂ ਲਈ ਜਰੂਰੀ ਯੋਗਤਾ ਬਾਰੇ ਜਾਣਕਾਰੀ ਦੇਣਗੀਆਂ।
ਮੀਟਿੰਗ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਨਿਜੀ ਸਪੰਰਕ ਤੋ ਇਲਾਵਾ ਸ਼ੋਸਲ ਮੀਡੀਆਂ ਦੇ ਵੱਖ ਪਲੇਟ ਫਾਰਮ ਜਿਵੇ ਫੈਸਬੁੱਕ,ਵਟਸਅਪ,ਟਵਟਿਰ ਰਾਂਹੀ ਵੀ ਨੋਜਵਾਨਾਂ ਨੂੰ ਰੋਜਗਾਰ ਮੇਲਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ,ਆਸਰਾ ਫਾਊਡਾਸ਼ਨ ਦੇ ਪ੍ਰੋਜੇਕੇਟ ਚੈਅਰਮੈਨ ਤਰਸੇਮ ਸੈਮੀ,ਮਨੋਜ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕੀਤਾ।
ਮੀਟਿੰਗ ਵਿੱਚ ਸਮੂਹ ਬਲਾਕਾਂ ਦੇ ਵਲੰਟੀਅਰਜ ਜਗਤਾਰ ਸਿੰਘ ਅਤਲਾ ਖੁਰਦ,ਜੋਨੀ ਮਾਨਸਾ,ਗੁਰਪ੍ਰੀਤ ਸਿੰਘ ਨੰਦਗੜ,ਕਰਮਜੀਤ ਕੌਰ ਸ਼ੇਖਪੁਰ ਖਡਿਆਲ,ਗੁਰਪ੍ਰੀਤ ਕੌਰ ਅਕਲੀਆ,ਮੰਜੂ ਰਾਣੀ ਸਰਦੂਲਗੜ,ਮਨਪ੍ਰੀਤ ਕੌਰ ਆਹਲੂਪੁਰ,ਬੇਅੰਤ ਕੌਰ ਕਿਸ਼ਨਗੜ ਫਰਵਾਹੀ ਨੇ ਵੀ ਸ਼ਮੂਲੀਅਤ ਕੀਤੀ

NO COMMENTS