*ਘਪਲਿਆਂ ਦੇ ਇਲਜ਼ਾਮ ਲਗਾ ਕੇ ਕਾਂਗਰਸੀ ਸਰਪੰਚਾਂ ਨੂੰ ਡਰਾਉਣਾ ਚਹੁੰਦੀ ਹੈ ਆਪ ਸਰਕਾਰ…..ਗੁਰਪ੍ਰੀਤ ਵਿੱਕੀ*

0
28

ਮਾਨਸਾ ,10 ਫਰਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਕਿ ਸਰਪੰਚਾਂ ਉਪਰ ਕਰੋੜਾਂ ਰੁਪਏ ਦੇ ਘਪਲਿਆਂ ਦੇ ਇਲਜ਼ਾਮ ਲਗਾ ਕੇ ਆਪ ਸਰਕਾਰ ਪਿੰਡਾਂ ਦੇ ਕਾਂਗਰਸੀ ਸਰਪੰਚਾਂ ਨੂੰ ਦਬਾਉਣ ਤੇ ਡਰਾਉਣ ਦੀ ਕੋਸ਼ਿਸ ਕਰ ਰਹੀ ਹੈ। ਵਿੱਕੀ ਨੇ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ  ਪੂਰਾ ਹੋਣ ਵਾਲਾ ਹੈ ਜਿਸ ਵਿੱਚ ਫੋਕੀ ਇਸਤਿਹਾਰਬਾਜ਼ੀ ਤੋਂ ਹੋਰ ਕੁੱਝ ਵੀ ਪੰਜਾਬ ਦੇ ਭਲੇ ਲਈ ਨਹੀਂ ਕੀਤਾ ਆਪਣੀਆਂ ਇਹਨਾਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹਰ ਦਿਨ ਕੋਈ ਬੇਤੁਕਾ ਮੁੱਦਾ ਲੋਕਾਂ ਸਾਮ੍ਹਣੇ ਖੜਾ ਕੀਤਾ ਜਾਂਦਾ ਹੈ। ਇਸੇ ਤਹਿਤ ਬੀਤੇ ਦਿਨੀਂ ਸਰਪੰਚਾਂ ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਤੇ ਤਿੱਖਾ ਪ੍ਰਤੀਕਰਮ ਦਿੰਦੇ ਵਿੱਕੀ ਨੇ ਕਿਹਾ ਕਿ ਸਰਕਾਰ ਤੇ ਇਸਦੇ ਨੁਮਾਇੰਦੇ ਇਕ ਸਾਜਿਸ਼ ਤਹਿਤ ਕਾਂਗਰਸੀ ਸਰਪੰਚਾਂ ਨੂੰ ਟਾਰਗੇਟ ਕਰ ਰਹੇ ਹਨ। ਉਹਨਾਂ ਕਿਹਾ ਕਿ  ਜੇਕਰ ਕਿਸੇ ਸਰਪੰਚ ਨੇ ਕੋਈ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਉਸ ਉਪਰ ਜਾਂਚ ਉਪਰੰਤ  ਕਾਰਵਾਈ ਕਰਨੀ ਚਾਹੀਦੀ ਹੈ ਪ੍ਰੰਤੂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਸਰਕਾਰ ਸਰਪੰਚਾਂ ਨੂੰ ਡਰਾਕੇ ਆਪ ਪਾਰਟੀ ਵਿੱਚ ਸ਼ਾਮਿਲ ਕਰਨਾ ਚਹੁੰਦੀ ਹੈ ਪਰ ਅਸੀਂ ਸਾਡੀਆਂ ਸਮੁੱਚੀਆਂ ਪੰਚਾਇਤਾ ਨਾਲ ਚਟਾਨ ਵਾਂਗ ਖੜੇ ਹਾਂ ਤੇ ਕਿਸੇ ਵੀ ਸਰਪੰਚ ਤੇ ਝੂਠੇ ਪਰਚੇ ਤੇ ਸਰਕਾਰ ਦੀ ਦਬਸ਼ ਸਹਿਣ ਨਹੀਂ ਕਰਾਂਗੇ। ਵਿੱਕੀ ਨੇ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਨਹੀਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਇਸਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।

NO COMMENTS