*ਗੰਦੇ ਪਾਣੀ ਅਤੇ ਗੰਦਗੀ ਦੇ ਢੇਰਾਂ ਤੋਂ ਹੋ ਸਕਦੀਆਂ ਨੇ ਭਿਆਨਕ ਬਿਮਾਰੀਆਂ, ਪ੍ਰਸ਼ਾਸ਼ਨ ਤੇ ਸਰਕਾਰ ਬੇਖਬਰ*

0
14

ਮਾਨਸਾ, 19 ਅਪ੍ਰੈਲ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਸ਼ੋਸ਼ਲ ਮੀਡੀਏ ਅਖ਼ਬਾਰਾਂ ਵਿੱਚ ਨਿੱਤ ਨਵੀਆਂ ਫੋਟੋਆਂ ਪਾ ਕੇ ਆਪਣੇ ਕੰਮਾਂ ਅਤੇ ਬਦਲਾਵ ਲਿਆਉਣ ਬਾਰੇ ਦਸਦੇ ਰਹਿੰਦੇ ਹਨ। ਪਰ ਮਾਨਸਾ ਸ਼ਹਿਰ ਦੀ ਸਭ ਤੋਂ ਮੁੱਖ ਸਮੱਸਿਆ ਬਾਰੇ ਕੋਈ ਵੀ ਲੀਡਰ ਜਾਂ ਮੰਤਰੀ ਬੋਲਿਆ ਨਹੀਂ, ਕਿਉਂਕਿ ਸਾਡੇ ਮਾਨਸਾ ਜ਼ਿਲ੍ਹੇ ਦਾ ਕੋਈ ਰਾਜਾ ਬਾਬੂ ਨਹੀਂ। ਮਾਨਸਾ ਜ਼ਿਲ੍ਹੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਨਾ ਕੋਈ ਸੜਕ ਸਾਫ਼ ਹੈ, ਨਾ ਕੋਈ ਗਲ਼ੀ ਸਾਫ਼ ਹੈ ਸ਼ਹਿਰ ਵਿੱਚ ਚਾਰੇ ਪਾਸੇ ਗੰਦਗੀ ਦੇ ਢੇਰ, ਸੀਵਰੇਜ ਸਿਸਟਮ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਸ਼ਹਿਰ ਵਿੱਚ ਸੀਵਰੇਜ ਦੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਸੀਵਰੇਜ਼ ਦਾ ਗੰਦਾ ਪਾਣੀ ਓਵਰ ਫਲੋ ਹੋਕੇ ਸੜਕਾਂ ਅਤੇ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ। ਇਸ ਗੰਦੇ ਸੀਵਰੇਜ ਅਤੇ ਗੰਦਗੀ ਦੇ ਢੇਰਾਂ ਦਾ ਹੱਲ ਕਿਸੇ ਵੀ ਸਰਕਾਰ ਤੋਂ ਨਹੀਂ ਹੋਇਆ। ਇਸ ਗੰਦਗੀ ਦੇ ਢੇਰਾਂ ਅਤੇ ਗੰਦੇ ਸੀਵਰੇਜ ਦੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਾਂ ਤੋਂ ਭਿਆਨਕ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਪਰ ਜਿਲ੍ਹਾ ਪ੍ਰਸ਼ਾਸ਼ਨ ਇਸ ਮੇਨ ਮੁੱਦੇ ਵੱਲ ਧਿਆਨ ਨਹੀਂ ਦੇ ਰਿਹਾ। ਸਰਕਾਰੀ ਦਫ਼ਤਰਾਂ, ਸਰਕਾਰੀ ਹਸਪਤਾਲ ਅਤੇ ਸਕੂਲਾਂ ਵਿੱਚ ਵੀ ਬਹੁਤ ਜ਼ਿਆਦਾ ਮੱਛਰ ਦੇਖੇ ਜਾ ਸਕਦੇ ਹਨ। ਇਹ ਪੜ੍ਹਨ ਵਾਲੇ ਬੱਚਿਆਂ ਨੂੰ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ। ਇਸੇ ਤਰ੍ਹਾਂ ਸ਼ਹਿਰ ਦਾ ਮੁੱਖ ਇੱਕੋ ਇੱਕ ਟੋਭਾ ਜੋ ਇਸ ਸਮੇਂ ਤੇ ਭਰ ਗਿਆ ਹੈ ਅਤੇ ਟੋਭੇ ਦੇ ਨਾਲ ਨਾਲ ਵਸਦੇ ਗ਼ਰੀਬ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਗ਼ਰੀਬ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਤੋਂ ਜਲਦੀ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾਵੇ। 

NO COMMENTS