ਬੁਢਲ਼ਾਡਾ,27 ਜੁਲਾਈ (ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਉਭਰ ਰਹੇ ਨਵੇ ਪੰਂਜਾਬੀ ਕਲਾਕਾਰ ਵਿਵੇਕ ਨਾਗਪਾਲ ਦੀ ਪਹਿਲੀ ਗਜਲ “ਮੁਸ਼ਕਿਲਾਂ ਦਾ ਹੱਲ” ਇਨਾਇਤ ਰਿਕਾਰਜ਼ ਅਤੇ ਸੰਦੀਪ ਰਾਣਾ ਦੀ ਪੇਸ਼ਕਸ਼ ਹੇਠ ਜਿਲ੍ਹੇ ਦੀ ਮੋਹਰੀ ਸੰਸਥਾਂ ਨੇਕੀ ਫਾਉਡੇਸ਼ਨ ਵੱਲੋਂ ਰੀਲੀਜ਼ ਕੀਤੀ ਗਈ। ਇਸ ਮੋਕੇ ਵਿਵੇਕ ਨਾਗਪਾਲ ਨੇ ਕਿਹਾ ਕਿ ਇਹ ਇੱਕ ਪੰਜਾਬੀ ਗਜ਼ਲ ਹੈ ਜਿਸ ਨੂੰ ਮਨਜੀਤ ਕੌਰ ਜਲੰਧਰ ਨੇ ਲਿਿਖਆ ਹੈ।ਇਸ ਦਾ ਮਿਊਜਕ ਸੋਨੂੰਪ੍ਰੀਤ ਲਵੀ ਦਾ ਹੈ ਅਤੇ ਇਸ ਗਜਲ ਦੀ ਵੀਡੀਓ ਹਿਮਾਸ਼ੂ ਖਿੱਪਲ ਵੱਲੋਂ ਤਿਆਰ ਕੀਤੀ ਗਈ ਹੈ।ਇਹ ਗਜ਼ਲ ਇੱਕ ਅਰਦਾਸ਼ ਰੂਪ ਵਿੱਚ ਲਿਖੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਗਰ ਜਿੰਦਗੀ ਵਿੱਚ ਔਕੜਾ ਦਿੱਤੀਆ ਹਨ ਤਾਂ ਉਨ੍ਹਾਂ ਨੂੰ ਸਲਝਾਉਣ ਲਈ ਵੀ ਅਰਦਾਸ ਕੀਤੀ ਗਈ ਹੈ। ਇਸ ਗਜ਼ਲ ਵਿੱਚ ਵਿਸ਼ੇਸ਼ ਤੌਰ ਤੇ ਮਸ਼ਹੂਰ ਗੀਤਕਾਰ ਬਲਜਿੰਦਰ ਸੰਗੀਲਾ, ਹਰਦੇਵ ਕਮਲ, ਪੂਨੀਤ ਢੀਂਡਸਾਂ, ਅਕਾਸ਼ਦੀਪ, ਡ.ਡੀ-ਵਾਈਨ ਮਿਊਜਕ ਸੰਗਰੂਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੋਕੇ ਨੇਕੀ ਫਾਉਡੇਸ਼ਨ ਦੇ ਮੈਬਰਾ ਨੇ ਕਿਹਾ ਕਿ ਵਿਵੇਕ ਨਾਗਪਾਲ ਵੱਲੋਂ ਗਾਈ ਇਹ ਗਜ਼ਲ ਦਿਲ ਨੂੰ ਇੱਕ ਬਹੁਤ ਹੀ ਵਧੀਆ ਗਜਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਨੂੰ ਸੁਣ ਕੇ ਜਿੰਦਗੀ ਵਿੱਚ ਮੁਸ਼ਕਲਾਂ ਨਾਲ ਲੜਨ ਦਾ ਹੋਸਲਾ ਮਿਲੇਗਾ।