*ਗ੍ਰੀਨ ਵੈਲੀ ਵਾਸੀਆਂ ਨੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ*

0
114

ਮਾਨਸਾ 14 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਦੀ ਗ੍ਰੀਨਵੈਲੀ ਕਲੋਨੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਬੱਚਿਆਂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ, ਉੱਥੇ ਹੀ ਗ੍ਰੀਨ ਵੈਲੀ ਦੇ ਵਾਸੀਆਂ ਨੇ ਭੰਗੜਾ ਪਾ ਕੇ ਖੂਬ ਵਾਹ-ਵਾਹ ਖੱਟੀ। ਇਸ ਮੌਕੇ ਸੱਭ ਨੇ ਮਿਲ ਕੇ ਲੋਹੜੀ ਮਨਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜਿੱਥੇ ਨਿੱਕੇ-ਨਿੱਕੇ ਬੱਚਿਆਂ ਨੇ ਗੀਤਾਂ ‘ਤੇ ਖ਼ੂਬਸੂਰਤ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਦੌਰਾਨ ਹਾਜ਼ਰ ਵੱਖ-ਵੱਖ ਪਰਿਵਾਰਾਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਭੰਗੜਾ ਪਾ ਕੇ ਲੋਹੜੀ ਮਨਾਈ। ਇਸ ਦੋਰਾਨ ਔਰਤਾ ਵੱਲੋ ਕੁਰਸੀ ਰੇਸ ,ਤੰਬੋਲਾ,ਇਤਾਕਸ਼ਰੀ ਦੇ ਨਾਲ ਨਾਲ ਬੱਚਿਆ ਦੇ ਕੁਇੰਜ ਮੁਕਾਬਲੇ ਵੀ ਕਰਵਾਏ  ਗਏ। ਜਿਸ ਵਿੱਚ ਜੇਤੂ ਬੱਚਿਆ ਨੁੰ  ਦਿਲਕਸ ਇਨਾਮ ਦੇ ਕੇ ਸਨਮਾਨਿਤ  ਕੀਤਾ ਗਿਆ ।ਇਸ ਦੋਰਾਨ ਔਰਤਾ ਤੇ ਲੜਕੀਆ ਵੱਲੋ ਡੀ.ਜੇ ਦੀ ਥਾਪ ਤੇ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਦਿੱਤੀ ਗਈ। ਜਿਸ ਦੀ ਦਰਸਕਾ ਵੱਲੋ ਭਰਪੂਰ ਸਲਾਘਾ ਕੀਤੀ ਗਈ ।

ਮੂੰਗਫਲੀ-ਰਉਡੀਆਂ ਵੰਡ ਕੇ ਸਮਾਗਮ ਦੀ ਰਸਮ ਅਦਾ ਕੀਤੀ ਗਈ  ਅਤੇ ਲੋਹੜੀ ਵਿਚ ਤਿਲ ਪਾ ਕੇ ਈਸ਼ਰ ਆ ਦਲਿਦਰ ਜਾ ਗਾ ਕੇ ਲੋਹੜੀ ਦੀਆਂ ਰਸਮਾਂ ਨਿਭਾਈਆਂ ਗਈਆਂ। 

              ਇਸ ਮੌਕੇ ਅਸ਼ੋਕ ਲਾਲੀ ਨੇ ਲੋਹੜੀ ਦੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦੀ ਇਸ ਕਲੋਨੀ ਵਿੱਚ ਪਹਿਲੀ ਲੋਹੜੀ ਹੈ, ਨੂੰ ਵਧਾਈ ਦਿੱਤੀ ਅਤੇ ਨਾਲ ਹੀ ਹਾਜ਼ਰ ਪਰਿਵਾਰਾ ਨੂੰ ਹਰ ਤਿਉਹਾਰ ਭਰਾਤਰੀ ਭਾਵ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਹਾਜ਼ਰ ਸ਼ਖਸੀਅਤਾ ਨੇ ਅੰਤ ਚ ਰਾਤ ਦਾ ਖਾਣਾ ਖਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ।

ਇਸ ਮੋਕੇ  ਅਨੂਪ ਕੁਮਾਰ, ਸੁਭਾਸ ਕੁਮਾਰ, ਅਸੋਕ ਲਾਲੀ , ਰਾਜੀਵ  ਕੁਮਾਰ , ਸੰਜੀਵ ਟੀਟਾ ,ਰੂਬੀ ,ਮਿੰਟਾ ,ਹੈਪੀ, ਮਨੋਜ, ਗੋਲੂ, ਮੋਨਿਕਾ ,ਵਿਜੈ ਰਾਣੀ ,ਵੀਨਾ ਰਾਣੀ , ਮੀਨੂੰ ,ਕੰਚਨ ,ਪੂਜਾ,ਰਜਨਾ ,ਰਜਨੀ, ਪਲਕ, ਜੈਨਸ ਗੋਇਲ , ਸੈਫ਼ੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਲੋਨੀ ਵਾਸੀ  ਹਾਜਰ ਸਨ।

NO COMMENTS