*ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ*

0
9

ਚੰਡੀਗੜ੍ਹ/ਅੰਮ੍ਰਿਤਸਰ, 12 ਦਸੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਤਸਕਰੀ ਗਿਰੋਹ ਦੇ ਇਕ ਪ੍ਰਮੁੱਖ ਮੈਂਬਰ ਨੂੰ ਅੰਮ੍ਰਿਤਸਰ ਦੇ ਪਿੰਡ ਭੈਣੀ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਕਾਲੂ (28) ਵਾਸੀ ਪਿੰਡ ਭੁੱਲਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਗ੍ਰਿਫਤਾਰ ਮੁਲਜ਼ਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਨਡੀਪੀਐਸ ਐਕਟ ਅਤੇ ਕੁੱਟ-ਮਾਰ ਨਾਲ ਸਬੰਧਤ ਘੱਟੋ-ਘੱਟ ਅੱਠ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ। ਪੁਲਿਸ ਟੀਮ ਵੱਲੋਂ ਉਸ ਕੋਲੋਂ .32 ਬੋਰ ਦੇ 13 ਪਿਸਤੌਲਾਂ ਤੇ 26 ਮੈਗਜ਼ੀਨਾਂ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕਰਨ ਤੋਂ ਇਲਾਵਾ ਉਸਦੀ ਹੁੰਡਈ ਆਈ-20 ਕਾਰ ਵੀ ਜ਼ਬਤ ਕੀਤੀ ਗਈ ਹੈ।ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਸਬੰਧੀ ਮਿਲੀ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏਡੀਸੀਪੀ ਸਿਟੀ-2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਵੈਸਟ ਕਮਲਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਸੀਆਈਏ-2 ਦੀ ਪੁਲੀਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡ ਭੈਣੀ, ਥਾਣਾ ਛੇਹਰਟਾ, ਅੰਮ੍ਰਿਤਸਰ ਤੋਂ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ।ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਤੋਂ 35,000 ਰੁਪਏ ਵਿੱਚ ਇੱਕ ਪਿਸਤੌਲ ਖਰੀਦ ਕੇ ਪੰਜਾਬ ਵਿੱਚ 50,000 ਰੁਪਏ ਵਿੱਚ ਵੇਚਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ, ਹਥਿਆਰਾਂ ਦੀ ਖਰੀਦ ਅਤੇ ਸਪਲਾਈ ਲੜੀ ਤੋੜਨ ਲਈ ਜਾਂਚ ਜਾਰੀ ਹੈ।ਇਸ ਸਬੰਧੀ ਐਫਆਈਆਰ ਨੰ. 273 ਮਿਤੀ 10-12-2023 ਨੂੰ ਅਸਲਾ ਐਕਟ ਦੀ ਧਾਰਾ 25/54/59 ਤਹਿਤ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।——-सूचना एवं लोक संपर्क विभाग, पंजाब  
अमृतसर पुलिस ने हथियारों के अंतरराज्यीय तस्करी रैकेट का किया पर्दाफाश; 13 पिस्तौलों समेत एक व्यक्ति काबू  
अमृतसर पुलिस मुख्यमंत्री भगवंत सिंह मान की सोच के अनुसार पंजाब को अपराध मुक्त राज्य बनाने के लिए वचनबद्ध  
गिरफ़्तार किया गया व्यक्ति मध्य प्रदेश से हथियार लाकर पंजाब में सप्लाई करता था: सीपी अमृतसर गुरप्रीत सिंह भुल्लर  
पूरे नेटवर्क का पर्दाफाश करने, हथियारों की खरीद और सप्लाई श्रृंखला को तोडऩे के लिए जांच जारी  
चंडीगढ़ / अमृतसर, 12 दिसंबर:
पंजाब के मुख्यमंत्री भगवंत सिंह मान और डीजीपी पंजाब गौरव यादव के दिशा-निर्देशों के अनुसार पंजाब को सुरक्षित राज्य बनाने के लिए शुरु की गई मुहिम के दौरान अमृतसर कमिश्नरेट पुलिस ने हथियारों के अंतरराज्यीय तस्करी रैकेट का पर्दाफाश करते हुए इस तस्करी गिरोह के एक प्रमुख मैंबर को अमृतसर के गाँव भैणी के क्षेत्र से गिरफ़्तार किया है। यह जानकारी आज यहाँ सीपी अमृतसर गुरप्रीत सिंह भुल्लर ने दी।  
गिरफ़्तार किए गए व्यक्ति की पहचान अमृतपाल सिंह उर्फ कालू (28) निवासी गाँव भुल्लर जि़ला तरनतारन के तौर पर हुई है। गिरफ़्तार मुलजिम अलग-अलग जिलों में एनडीपीएस एक्ट और मार-पीट से सम्बन्धित कम से कम आठ आपराधिक मामलों में शामिल था। पुलिस टीम द्वारा उसके पास से .32 बोर के 13 पिस्तौलें और 26 मैगज़ीनों समेत दो जिंदा कारतूस बरामद करने के अलावा उसकी हुंडयी आई-20 कार भी ज़ब्त की गई है।  
सीपी गुरप्रीत सिंह भुल्लर ने बताया कि पंजाब में आपराधिक तत्वों को सप्लाई करने के लिए मध्य प्रदेश से ग़ैर- कानूनी हथियारों की तस्करी किए जाने सम्बन्धी मिली गुप्त सूचना पर कार्यवाही करते हुए डीसीपी इन्वेस्टिगेशन हरप्रीत सिंह मंडेर और एडीसीपी सिटी-2 प्रभजोत सिंह विर्क, एसीपी वैस्ट कमलजीत सिंह औलख के नेतृत्व में सीआईए-2 की पुलिस टीम ने विशेष मुहिम चलाकर गाँव भैणी, थाना छेहरटा, अमृतसर से उक्त मुलजिम को काबू कर लिया।  
 उन्होंने बताया कि पूछताछ के दौरान गिरफ़्तार किए गए मुलजिम ने खुलासा किया कि वह मध्य प्रदेश से 35,000 रुपए में एक पिस्तौल खरीद कर पंजाब में 50,000 रुपए में बेचता था। उन्होंने आगे बताया कि पुलिस टीमों द्वारा इस पूरे नेटवर्क का पर्दाफाश करने, हथियारों की खरीद और सप्लाई की श्रृंखला को तोडऩे के लिए जांच जारी है।  
 इस सम्बन्धी एफआईआर नं. 273 तारीख़ 10-12-2023 को शस्त्र अधिनियम की धारा 25/54/59 के अंतर्गत थाना छेहरटा, अमृतसर में मामला दर्ज किया गया है।

NO COMMENTS