*ਗ੍ਰਾਮ ਸਭਾ ਖੀਵਾ ਖੁਰਦ ਦੀ ਮੀਟਿੰਗ ਵਿਚ ਆਮਦਨ ਤੇ ਖਰਚ ਦਾ ਕੀਤਾ ਮੁਲਾਂਕਣ*

0
61

ਮਾਨਸਾ, 25 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ): ਗ੍ਰਾਮ ਸਭਾ ਪਿੰਡ ਖੀਵਾ ਖੁਰਦ ਦੀ ਮੀਟਿੰਗ ਕਮਿਊਨਿਟੀ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਆਈ.ਏ.ਐਸ. ਅਤੇ ਸਭਾਪਤੀ ਸ੍ਰੀਮਤੀ ਕੁਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾਪਤੀ ਵੱਲੋਂ ਗ੍ਰਾਮ ਪੰਚਾਇਤ ਦੇ 1 ਅਪ੍ਰੈਲ 2021 ਤੋਂ 01 ਅਕਤੂਬਰ, 2022 ਤੱਕ ਦਾ ਆਮਦਨ ਤੇ ਖਰਚ ਪੜ੍ਹ ਕੇ ਸੁਣਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਆਈ.ਏ.ਐਸ. ਨੇ ਦੱਸਿਆ ਕਿ ਸਾਲ 2023-24 ਦੌਰਾਨ ਪਹਿਲ ਦੇ ਆਧਾਰ ’ਤੇ ਹੋਣ ਵਾਲੇ ਕੰਮਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਹੋਣ ਵਾਲੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਇਸ ਦੌਰਾਨ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ। ਲੋਕਾਂ ਵੱਲੋਂ ਅਗਲੇ ਸਾਲ ਦੀ ਵਿੱਤੀ ਯੋਜਨਾ ਨੂੰ ਪ੍ਰਵਾਨ ਕੀਤਾ ਗਿਆ ਅਤੇ ਪਿਛਲੇ ਵਿੱਤੀ ਸਾਲ ਦੇ ਕੰਮਾਂ ਦੀ ਪੁਸ਼ਟੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਬੀ.ਡੀ.ਪੀ.ਓ. ਸ੍ਰੀ ਬਲਦੇਵ ਸਿੰਘ, ਐਸ.ਡੀ.ਓ. ਵਾਟਰ ਸਪਲਾਈ ਸ੍ਰੀ ਵਿਸ਼ਾਲ ਕੁਮਾਰ, ਬਲਾਕ ਐਜੂਕੇਟਰ ਸਿਹਤ ਵਿਭਾਗ ਸ੍ਰੀ ਕੇਵਲ ਸਿੰਘ, ਵੈਟਰਨਿਟੀ ਇੰਸਪੈਕਟਰ ਸ੍ਰੀ ਜਗਦੇਵ ਸਿੰਘ, ਏ.ਪੀ.ਓ. ਕਾਜਲ ਗਰਗ, ਆਈ.ਸੀ.ਆਈ. ਫਾਊਂਡੇਸ਼ਨ ਮੋਹਾਲੀ ਆਸ਼ਾ ਰਾਣੀ, ਸਿੱਖਿਆ ਵਿਭਾਗ ਤੋਂ ਸ੍ਰ ਕੁਲਦੀਪ ਸਿੰਘ, ਬਾਲ ਵਿਕਾਸ ਵਿਭਾਗ ਤੋਂ ਸੁਖਚੈਨ ਕੌਰ, ਵੀ.ਡੀ.ਓ. ਰਮੇਸ਼ ਗਰਗ, ਜੀ.ਆਰ.ਐਸ. ਸ੍ਰੀ ਗੁਰਦੀਪ ਸਿੰਘ, ਪੰਚ ਸ੍ਰੀ ਬਲਜੀਤ ਸਿੰਘ, ਪੰਚ ਮਨਜੀਤ ਕੌਰ, ਪੰਚ ਸੁਖਪਾਲ ਕੌਰ, ਪੰਚ ਭੂਰਾ ਸਿੰਘ, ਪੰਚ ਲਾਭ ਸਿੰਘ ਅਤੇ ਬਲਜੀਤ ਸ਼ਰਮਾ ਮੌਜੂਦ ਸਨ।

NO COMMENTS