*ਗ੍ਰਹਿ ਮੰਤਰਾਲੇ ਵੱਲੋਂ ਪੀਪੀਐਮਡੀਐਸ, ਪੀਐਮਐਮਐਸ ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ*

0
254

ਚੰਡੀਗੜ੍ਹ, 14 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦੀਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 76ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐਮਡੀਐਸ) ਅਤੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ (ਪੀਐਮਐਮਐਸ) ਨਾਲ ਸਨਮਾਨਿਤ ਕੀਤਾ ਜਾਵੇਗਾ। 
ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਪੰਜਾਬ ਦੇ ਡਾਇਰੈਕਟਰ ਬੀ ਚੰਦਰ ਸੇਖਰ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ.) ਇੰਟੈਲੀਜੈਂਸ ਜਤਿੰਦਰ ਸਿੰਘ ਔਲਖ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਛੇ ਪੀਪੀਐਸ ਅਧਿਕਾਰੀਆਂ ਏਆਈਜੀ ਜ਼ੋਨਲ ਸੀਆਈਡੀ ਅੰਮ੍ਰਿਤਸਰ ਵਰਿੰਦਰ ਸਿੰਘ, ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ, ਡੀਐਸਪੀ ਆਈਆਰਬੀ ਲੁਧਿਆਣਾ ਦਲਜੀਤ ਸਿੰਘ, ਡੀਐਸਪੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਸੰਜੀਵ ਕੁਮਾਰ, ਡੀਐਸਪੀ ਪੀਆਰਟੀਸੀ ਜਹਾਨਖੇਲਾਂ ਹਰਜੀਤ ਸਿੰਘ ਅਤੇ ਡੀਐਸਪੀ ਸੀਆਈਡੀ ਜਲੰਧਰ ਹਰਭਜਨ ਲਾਲ ਦਾ ਨਾਮ ਉਨ੍ਹਾਂ 14 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਚੋਣ ਸ਼ਾਨਦਾਰ ਸੇਵਾਵਾ ਬਦਲੇ ਪੁਲਿਸ ਮੈਡਲ ਲਈ ਕੀਤੀ ਗਈ ਹੈ। ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਰਾਜ ਕੁਮਾਰ, ਐਸਆਈ ਸੰਪੂਰਨ ਸਿੰਘ, ਐਸਆਈ ਰਾਜੇਸ਼ ਕੁਮਾਰ, ਐਸਆਈ ਰਾਮ ਦਰਸ਼ਨ, ਐਸਆਈ ਚੰਦਰ ਪ੍ਰਕਾਸ਼, ਐਸਆਈ ਸਕੰਦਰ ਸਿੰਘ, ਏਐਸਆਈ ਮਨਜੀਤ ਸਿੰਘ ਅਤੇ ਏਐਸਆਈ ਪ੍ਰਿਤਪਾਲ ਸਿੰਘ ਸ਼ਾਮਲ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੀਆਂ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਦਾ ਮਨੋਬਲ ਵਧਾਉਣ ਲਈ ਭਾਰਤੀ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਪੁਲਿਸ ਫੋਰਸ ਨੂੰ ਵਧੇਰੇ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਦੀ ਵੱਖ-ਵੱਖ ਸੁਰੱਖਿਆ ਚੁਣੌਤੀਆਂ ਵਾਲੇ ਸਰਹੱਦੀ ਸੂਬੇ ਵਿੱਚ ਬਹੁਤ ਲੋੜ ਹੈ।     ———–

NO COMMENTS